ਨਹੀਂ ਰਹੇ ਪੰਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ
Reported by: PTC News Desk Edited by: Riya Bawa
--
November 30th 2021 03:35 PM
--
Updated:
November 30th 2021 03:55 PM
ਨਹੀਂ ਰਹੇ ਪੰਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ
Music director Surinder Bachan: ਪੰਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ ਦਾ ਅੱਜ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪੌਪ ਸਟਾਰ ਬਿੱਲ ਸਿੰਘ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਨੇ ਆਪਣੇ ਜੱਦੀ ਘਰ ਸੈਕਟਰ-20 ਵਿਖੇ ਆਖਰੀ ਸਾਹ ਲਏ। ਦੱਸ ਦੇਈਏ ਕਿ ਸੁਰਿੰਦਰ ਬਚਨ ਸੈਂਕੜੇ ਤੋਂ ਵੱਧ ਕਲਾਕਾਰਾਂ ਨੂੰ ਆਪਣੇ ਸੰਗੀਤ ਨਾਲ ਬੁਲੰਦੀਆਂ ਤੱਕ ਪਹੁੰਚਾ ਚੁੱਕੇ ਹਨ।
ਉਨ੍ਹਾਂ ਦੇ ਦਿਹਾਂਤ ‘ਤੇ ਤੇਜਵੰਤ ਕਿੱਟੂ (Tejwant Kittu) ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸੁਰਿੰਦਰ ਬੱਚਨ ਜੀ ਨੇ ਅਨੇਕਾਂ ਹੀ ਗੀਤਾਂ ਨੂੰ ਆਪਣੀਆਂ ਸੰਗੀਤਕ ਧੁਨਾਂ ਦੇ ਨਾਲ ਸ਼ਿੰਗਾਰਿਆ ਸੀ। ਸੁਰਿੰਦਰ ਬਚਨ ਜੀ ਦੇ ਇੱਕ ਅਜਿਹੇ ਮਿਊਜ਼ਿਕ ਡਾਇਰੈਕਟਰ ਸੀ, ਜਿਨਾਂ ਦੇ ਨਾਂਅ ਸਭ ਤੋਂ ਵੱਧ ਗਾਣੇ ਰਿਲੀਜ਼ ਕਰਨ ਦਾ ਰਿਕਾਰਡ ਦਰਜ ਹੈ। ਸੁਰਿੰਦਰ ਬਚਨ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਨਾਂਅ ਸੋਲਾਂ ਹਜ਼ਾਰ ਤੋਂ ਵੀ ਜ਼ਿਆਦਾ ਗੀਤ ਕੱਢਣ ਦਾ ਰਿਕਾਰਡ ਹੈ।

-PTC News