ਮੁੱਖ ਖਬਰਾਂ

ਸੁਰਜੀਤ ਪਾਤਰ ਹੋਣਗੇ ਪੰਜਾਬ ਆਰਟਸ ਕੌਂਸਲ ਦੇ ਨਵੇਂ ਚੇਅਰਮੈਨ

By Joshi -- August 22, 2017 2:08 pm -- Updated:Feb 15, 2021

ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਰਡਰ ਆਫ ਅਪਾਇੰਟਮੈਂਟ ਖੁਦ ਸੁਰਜੀਤ ਪਾਤਰ ਜੀ ਨੂੰ ਉਹਨਾਂ ਦੇ ਲੁਧਿਆਣਾ ਸਥਿਤ ਘਰ ਵਿਖੇ ਸੌਂਪੇ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਸਤਿੰਦਰ ਸੱਤੀ ਸੀ।
Surjit Patar becomes Punjab Arts Council chairmanਸੁਰਜੀਤ ਪਾਤਰ ਜੀ ਪੰਜਾਬੀ ਸਾਹਿਤ ਨਾਲ ਜੁੜੀ ਹੋਈ ਇੱਕ ਉਘੀ ਸਖਸ਼ੀਅਤ ਹਨ, ਜਿੰਨ੍ਹਾਂ ਨੇ ਪੰਜਾਬੀ ਬੋਲੀ ਨੂੰ ਆਪਣੀਆਂ ਬਾਮਿਸਾਲ ਰਚਨਾਵਾਂ ਨਾਲ ਸ਼ਿੰਗਾਰਿਆ ਹੈ।

"ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ, ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ" ਵਰਗੀਆਂ ਰਚਨਾਵਾਂ ਨਾਲ ਲੋਕਾਂ ਦੇ ਜ਼ਿਹਨ 'ਚ ਡੂੰਘੀ ਛਾਪ ਛੱਡੀ ਹੈ।

—PTC News