ਰਾਜਸੀ ਦਬਾਅ ਦੇ ਚੱਲਦੇ ਫਰੀਦਕੋਟ ਦੀ ਅਨਾਜ ਮੰਡੀ ਦਾ ਲਿਫਟਿੰਗ ਦਾ ਟੈਂਡਰ ਰੱਦ ਕਰ ਠੇਕੇਦਾਰ ਨੂੰ ਕੀਤਾ ਬਲੈਕ ਲਿਸਟ
ਰਾਜਸੀ ਦਬਾਅ ਦੇ ਚੱਲਦੇ ਫਰੀਦਕੋਟ ਦੀ ਅਨਾਜ ਮੰਡੀ ਦਾ ਲਿਫਟਿੰਗ ਦਾ ਟੈਂਡਰ ਰੱਦ ਕਰ ਠੇਕੇਦਾਰ ਨੂੰ ਕੀਤਾ ਬਲੈਕ ਲਿਸਟ ਫਰੀਦਕੋਟ ਦੀ ਅਨਾਜ ਮੰਡੀ ਇਸ ਵੇਲੇ ਸਿਆਸੀ ਅਖਾੜਾ ਬਣ ਚੁੱਕੀ ਹੈ ਅਤੇ ਇਸ ਕਿੜ ਦੇ ਚਲਦਿਆਂ ਮੰਡੀ ਵਿੱਚ ਪਿਆ ਅਨਾਜ ਲਿਫਟਿੰਗ ਨਾ ਹੋਣ ਕਾਰਨ ਰੁਲ ਰਿਹਾ ਹੈ।ਜਿਥੇ ਇਕ ਪਾਸੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਨੂੰ ਲਿਫਟਿੰਗ ਦਾ ਠੇਕਾ ਨਾ ਮਿਲਣ ਦੇ ਚਲਦੇ ਦੂਜੇ ਧਿਰ ਦੇ ਠੇਕੇਦਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਠੇਕੇਦਾਰ ਵੱਲੋ ਦੋਸ਼ ਲਗਾਏ ਜਾ ਰਹੇ ਹਨ ਕਿ ਰਾਜਸੀ ਦਬਾਅ ਦੇ ਚਲਦੇ ਉਨ੍ਹਾਂ ਨੂੰ ਗੱਡੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾਲ ਹੀ ਲੇਬਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਜੇਕਰ ਉਹ ਗੱਡੀਆਂ ਲੋਡ ਕਰ ਗੋਦਾਮਾਂ ਵਿੱਚ ਭੇਜਦੇ ਹਨ ਤਾਂ ਉਨ੍ਹਾਂ ਨੂੰ ਗੇਟ ਪਾਸ ਨਹੀਂ ਦਿੱਤੇ ਜਾ ਰਹੇ।ਇਸੇ ਦੇ ਚਲਦਿਆਂ ਅੱਜ ਅਧਿਕਾਰੀਆਂ ਵੱਲੋਂ ਲਿਫਟਿੰਗ ਸਮੇ ਸਿਰ ਨਾ ਕਰਵਾਏ ਜਾਣ ਦੇ ਚੱਲਦਿਆਂ ਠੇਕੇਦਾਰ ਦਾ ਠੇਕਾ ਕੈਂਸਲ ਕਰ ਉਸਨੂੰ ਇਕ ਸਾਲ ਲਈ ਬਲੈਕ ਲਿਸਟ ਕਰ ਦਿੱਤਾ ਗਿਆ ਅਤੇ ਦੂਜੇ ਬੋਲੀਕਾਰ ਨੂੰ ਲਿਫਟਿੰਗ ਦਾ ਠੇਕਾ ਦੇ ਦਿੱਤਾ ਗਿਆ। ਇਸ ਮੌਕੇ ਟੈਂਡਰ ਹਾਸਿਲ ਕਰਨ ਵਾਲੀ ਪੱਲੇਦਾਰ ਲੇਬਰ ਸੋਸਾਇਟੀ ਦੇ ਠੇਕੇਦਾਰ ਕ੍ਰਿਸ਼ਨ ਦੇਵ ਨੇ ਕਿਹਾ ਕਿ ਸਿਆਸੀ ਦਬਾਅ ਦੇ ਚਲਦੇ ਸਾਡੇ ਕੰਮ ਵਿੱਚ ਅੜਿਕੇ ਪਾਏ ਜਾ ਰਹੇ ਹਨ ਅਤੇ ਸਾਡੇ ਵੱਲੋਂ ਲੋਡਿੰਗ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਸਾਨੂੰ ਜਾਣਬੁਝ ਕੇ ਗੇਟਪਾਸ ਨਹੀਂ ਦਿੱਤੇ ਜਾ ਰਹੇ ਅਤੇ ਗੋਦਾਮਾਂ ਵਿੱਚ ਵੀ ਸਾਨੂੰ ਬੇਵਜਹ ਪ੍ਰੇਸ਼ਾਨ ਕੀਤਾ ਜਾ ਰਿਹਾ ਇਨ੍ਹਾਂ ਦਾ ਇਕੋ ਇਕ ਮਕਸਦ ਸਾਨੂ ਬਲੈਕ ਲਿਸਟ ਕਰਵਾਨਾ ਹੈ।ਉਨ੍ਹਾਂ ਕਿਹਾ ਕਿ ਟੈਂਡਰਾ ਸਮੇ ਸਾਡੇ ਟੈਂਡਰ ਖੋਲ੍ਹੇ ਹੀ ਨਹੀਂ ਗਏ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਬਾਅਦ ਸਾਡੇ ਟੈਂਡਰ ਦਰੁੱਸਤ ਹੋਣ ਕਾਰਨ ਠੇਕਾ ਸਾਨੂੰ ਮਿਲਿਆ ਸੀ ਪ੍ਰੰਤੂ ਸੱਤਾਧਾਰੀ ਪਾਰਟੀ ਦੇ ਦਬਾਅ ਕਾਰਨ ਸਾਡੇ ਠੇਕੇ ਕੈਂਸਲ ਕਰਵਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਜਦ ਇਸ ਮਾਮਲੇ ਵਿੱਚ ਜ਼ਿਲਾ ਫ਼ੂਡ ਅਤੇ ਸਪਲਾਈ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਸਹੀ ਲਿਫਟਿੰਗ ਨਾ ਕਿਤੇ ਜਾਨ ਤੇ ਟ੍ਰਾਂਸਪੋਰਟ ਦਾ ਸਹੀ ਇੰਤਜ਼ਾਮ ਨਾ ਹੋਣ ਦੇ ਚਲਦੇ ਉਸਦਾ ਠੇਕਾ ਰੱਦ ਕਰ ਉਸਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ ਅਤੇ ਦੂਜੇ ਬੋਲੀਕਾਰ ਨੂੰ ਬੁਲਾ ਕੇ ਉਸੇ ਰੇਟ ਤੇ ਲਿਫਟਿੰਗ ਦਾ ਠੇਕਾ ਉਸ ਨੂੰ ਦਿੱਤਾ ਗਿਆ ਹੈ ਜੋ ਅੱਜ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਸਕਦਾ ਹੈ ਕਿਉਕਿ ਮੰਡੀ ਵਿੱਚ ਫ਼ਸਲ ਦੀ ਭਰਮਾਰ ਹੋਣ ਕਾਰਨ ਅਤੇ ਲਿਫਟਿੰਗ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਕਤ ਤਕ 20 ਹਜ਼ਾਰ ਮੀਟਰ ਕਣਕ ਦੀ ਖਰੀਦ ਹੋ ਚੁਕੀ ਹੈ ਜਿਸ ਵਿਚੋਂ ਸਿਰਫ 1285 ਮੀਟਰ ਹੀ ਲਿਫਟ ਹੋਈ ਹੈ ਜਿਸ ਕਾਰਨ ਇਹ ਫੈਸਲਾ ਤੁਰੰਤ ਲੈਣਾ ਪਿਆ। —PTC News