ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਵਿਵੇਕ ਦਾ ਚੇਨਈ ਦੇ ਹਸਪਤਾਲ 'ਚ ਦੇਹਾਂਤ
ਨਵੀਂ ਦਿੱਲੀ : ਫ਼ਿਲਮ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਵਿਵੇਕ ਵਿਵੇਕ ਦਾ 59 ਸਾਲ ਦੀ ਉਮਰ 'ਚ ਚੇਨਈ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ ਹੈ। [caption id="attachment_489989" align="aligncenter" width="300"] ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਵਿਵੇਕ ਦਾ ਚੇਨਈ ਦੇ ਹਸਪਤਾਲ 'ਚ ਦੇਹਾਂਤ[/caption] ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ ਜਾਣਕਾਰੀ ਅਨੁਸਾਰ ਅਦਾਕਾਰਵਿਵੇਕ ਨੂੰ 16 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਚੇਨਈ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ, ਅੱਜ ਸਵੇਰੇ 4.45 ਵਜੇ ਉਸ ਨੇ ਦੁਨੀਆ ਨੂੰ ਅਲਵਿਦਾ ਕਿਹ ਦਿੱਤਾ ਸੀ। [caption id="attachment_489988" align="aligncenter" width="300"] ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਵਿਵੇਕ ਦਾ ਚੇਨਈ ਦੇ ਹਸਪਤਾਲ 'ਚ ਦੇਹਾਂਤ[/caption] ਉਨ੍ਹਾਂ ਨੂੰ ਡਾਕਟਰਾਂ ਤੋਂ ECMO ਟ੍ਰੀਟਮੈਂਟ ਮਿਲ ਰਿਹਾ ਸੀ। ਵਿਵੇਕ ਆਪਣੇ ਪੂਰੇ ਇਲਾਜ ਦੌਰਾਨ ICU 'ਚ ਡਾਕਟਰਾਂ ਦੀ ਨਿਗਰਾਨੀ 'ਚ ਸਨ। ਅਦਾਕਾਰ ਦੇ ਦੇਹਾਂਤ ਨਾਲ ਉਨ੍ਹਾਂ ਦੇ ਪਰਿਵਾਰ, ਫੈਨਜ਼ ਤੇ ਇੰਡਸਟਰੀ 'ਚ ਸੋਗ ਦੀ ਲਹਿਰ ਹੈ। [caption id="attachment_489987" align="aligncenter" width="275"] ਤਾਮਿਲ ਫ਼ਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਵਿਵੇਕ ਦਾ ਚੇਨਈ ਦੇ ਹਸਪਤਾਲ 'ਚ ਦੇਹਾਂਤ[/caption] ਪੜ੍ਹੋ ਹੋਰ ਖ਼ਬਰਾਂ : Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ 'ਚ ਮਚਿਆ ਹਾਹਾਕਾਰ, ਹੁਣ ਇਕ ਫੋਨ ਨਾਲ ਘਰ ਮਿਲੇਗੀ ਡਿਲਿਵਰੀ ਦੱਸ ਦੇਈਏ ਕਿ ਅਦਾਕਾਰ ਵਿਵੇਕ ਦੇ ਦੇਹਾਂਤ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਿਰ ਕਰ ਰਿਹਾ ਹੈ। ਉੱਥੇ ਹੀ ਫੈਨਜ਼ ਦੇ ਨਾਲ ਹੀ ਸਟਾਰਜ਼ ਵੀ ਟਵੀਟ ਰਾਹੀਂ ਸ਼ਰਧਾਂਜਲੀ ਦੇ ਰਹੇ ਹਨ। -PTCNews