ਪੰਜਾਬ

ਰਾਜਪੁਰਾ ਸਰਹਿੰਦ ਬਾਈਪਾਸ 'ਤੇ ਟੈਂਕਰ ਪਲਟਿਆ, ਡਰਾਈਵਰ ਗੰਭੀਰ ਜ਼ਖ਼ਮੀ

By Riya Bawa -- September 06, 2022 7:26 am -- Updated:September 06, 2022 7:28 am

ਰਾਜਪੁਰਾ: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਰਾਜਪੁਰਾ ਤੋਂ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਂਟਰ ਫਲਾਈਓਵਰ ਦੇ ਪਲਟੀ ਖਾ ਗਿਆ ਜਿਸ ਨਾਲ ਡਰਾਈਵਰ ਗੰਭੀਰ ਜ਼ਖ਼ਮੀ ਹੋਇਆ ਹੈ। ਦੱਸ ਦੇਈਏ ਕਿ ਦੇਰ ਰਾਤ ਸਰਹਿੰਦ ਬਾਈਪਾਸ 'ਤੇ ਮੋਰਿੰਡੇ ਤੋਂ ਆਇਆ ਕੈਂਟਰ ਰਾਜਪੁਰਾ ਦੇ ਫਲਾਈਓਵਰ ਦੇ ਪਲਟੀ ਖਾ ਗਿਆ ਜਿਸ ਕਾਰਨ ਸਾਰਾ ਗੁੜ ਦਾ ਸਾਰਾ ਸਿਰਾ ਸੜਕ ਤੇ ਵਹਿ ਗਿਆ ਜਿਸ ਕਾਰਨ ਸੜਕ ਆਵਾਜਾਈ ਰੁਕ ਗਈ।

acccident

ਫਿਰ ਫਾਇਰ ਬ੍ਰਿਗੇਡ ਦੀ ਮਦਦ ਨਾਲ ਸੜਕ ਨੂੰ ਪਾਣੀ ਮਾਰ ਕੇ ਧੋਤਾ ਤਾਂ ਸੜਕ ਆਵਾਜਾਈ ਇਕ ਘੰਟੇ ਬਾਅਦ ਚਾਲੂ ਕੀਤੀ ਗਈ। ਕਾਰਾਂ ਬੱਸਾਂ ਦੀ ਸਪੀਡ ਘਟ ਗਈ ਸੀ ਲੋਕੀਂ ਗੁੜ ਦਾ ਸਿਰਾ ਟਰੱਕਾਂ ਬੱਸਾਂ ਦੇ ਟਾਇਰਾਂ ਨਾਲ ਚਿਪਕਣ ਨਾਲ ਸਿੱਪ ਮਾਰਦੇ ਸਨ।

ਇਹ ਵੀ ਪੜ੍ਹੋ:ਜੰਗਲਾਤ ਘੁਟਾਲਾ: ਸਾਧੂ ਸਿੰਘ ਧਰਮਸੋਤ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਡਰਾਇਵਰ ਨੇ ਦੱਸਿਆ ਕਿ ਜੋ ਸੜਕ ਕਿਨਾਰੇ ਜ਼ਖ਼ਮੀ ਹਾਲਤ ਵਿੱਚ ਪਿਆ ਸੀ ਨੇ ਦੱਸਿਆ ਕਿ ਅਚਾਨਕ ਕਾਰ ਅੱਗੇ ਆਉਣ ਕਾਰਨ ਮੇਰਾ ਕੈਂਟਰ ਪਲਟਿਆ ਜੋ ਮੋਰਿੰਡੇ ਤੋਂ ਗੁੜ ਦਾ ਸਿਲ੍ਹਾ ਲੱਦ ਕੇ ਗੁਜਰਾਤ ਲੈ ਕੇ ਜਾਣ ਸੀ।

(ਅਮਰਜੀਤ ਪੰਨੂ)

-PTC News

  • Share