Mon, Apr 29, 2024
Whatsapp

ਨਗਰ ਕੀਰਤਨ ਹਾਦਸਾ, ਗੁਰਕੀਰਤ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਪਰਿਵਾਰ ਰੋ-ਰੋ ਬੇਹਾਲ

Written by  Jashan A -- February 10th 2020 04:17 PM
ਨਗਰ ਕੀਰਤਨ ਹਾਦਸਾ, ਗੁਰਕੀਰਤ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਪਰਿਵਾਰ ਰੋ-ਰੋ ਬੇਹਾਲ

ਨਗਰ ਕੀਰਤਨ ਹਾਦਸਾ, ਗੁਰਕੀਰਤ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਪਰਿਵਾਰ ਰੋ-ਰੋ ਬੇਹਾਲ

ਤਰਨਤਾਰਨ: ਪਿਛਲੇ ਦਿਨੀਂ ਪਿੰਡ ਡਾਲੇਕੇ 'ਚ ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਅੱਜ ਤੀਜੇ ਨੌਜਵਾਨ ਗੁਰਕੀਰਤ ਸਿੰਘਤਰ ਸੁਖਦੇਵ ਸਿੰਘ ਦਾ ਅੰਤਿਮ ਸਸਕਾਰ ਪਿੰਡ ਪਹੁਵਿੰਡ ਵਿਖੇ ਅਤਿ ਗਮਗੀਨ ਮਾਹੌਲ 'ਚ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। Nagar Kirtan Incident In Tarntaran ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਦੱਸਿਆ ਜਾ ਰਿਹਾ ਕਿ ਗੁਰਕੀਰਤ ਸਿੰਘ ਵੀ ਮਾਪਿਆਂ ਦਾ ਇਕਲੌਤਾ ਪੁੱਤ ਸੀ।ਤੁਹਾਨੂੰ ਦੱਸ ਦੇਈਏ ਕਿ ਪਿੰਡ ਡਾਲੇਕੇ ਵਿਖੇ ਸ਼ਨੀਵਾਰ ਨਗਰ ਕੀਰਤਨ ਦੌਰਾਨ ਟਰਾਲੀ 'ਚ ਪਏ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ ਸੀ। ਹੋਰ ਪੜ੍ਹੋ: ਜਲੰਧਰ 'ਚ ਵਿਅਕਤੀ ਨੇ ਫਲਾਈਓਵਰ ਤੋਂ ਮਾਰੀ ਛਾਲ, ਗਵਾਈ ਜਾਨ ਜਿਸ 'ਚ ਮੌਕੇ 'ਤੇ ਹੀ ਦੋ ਬੱਚਿਆਂ ਗੁਰਪ੍ਰੀਤ ਸਿੰਘ (11) ਅਤੇ ਮਨਦੀਪ ਸਿੰਘ (17) ਦੀ ਮੌਤ ਹੋ ਗਈ ਸੀ ਜਦਕਿ ਗੁਰਕੀਰਤ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਸ ਹਾਦਸੇ 'ਚ 11 ਦੇ ਕਰੀਬ ਲੋਕਾਂ ਜ਼ਖਮੀ ਹੋ ਗਏ ਸਨ। ਗੁਰਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦਾ ਵੀ ਐਤਵਾਰ ਨੂੰ ਪਹੁਵਿੰਡ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। Nagar Kirtan Incident In Tarntaran ਇਸ ਦੁਖਦਾਈ ਘਟਨਾ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਜਤਾਇਆ ਤੇ ਉਹਨਾਂ ਕਿਹਾ ਕਿ ਹਾਦਸੇ ਦੇ ਪੀੜਤਾਂ ਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। -PTC News


Top News view more...

Latest News view more...