ਤਰਨਤਾਰਨ : ਥਾਣੇ ‘ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ

Tarntaran police station In-laws family Woman Strangled
ਤਰਨਤਾਰਨ : ਥਾਣੇ 'ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ

ਤਰਨਤਾਰਨ : ਥਾਣੇ ‘ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ:ਤਰਨਤਾਰਨ : ਤਰਨਤਾਰਨ ਦੀ ਪੁਲਿਸ ਕੋਲੋਂ ਇਨਸਾਫ਼ ਲੈਣ ਆਈ ਵਿਆਹੁਤਾ ਨੇ ਪੁਲਿਸ ‘ਤੇ ਤਸ਼ੱਦਦ ਢਾਹੁਣ ਦੇ ਦੋਸ਼ ਲਗਾਏ ਹਨ, ਜਦਕਿ ਪੁਲਿਸ ਵੱਲੋਂ ਸਾਰੇ ਹੀ ਦੋਸ਼ਾਂ ਨੂੰ ਨਕਾਰਿਆ ਗਿਆ। ਜਾਣਕਾਰੀ ਅਨੁਸਾਰ ਸਹੁਰਾ ਪਰਿਵਾਰ ਦੀ ਕੁੱਟਮਾਰ ਦਾ ਸ਼ਿਕਾਰ ਹੋਈ ਵਿਆਹੁਤਾ ਸੁਮਨ ਰਾਣੀ ਇਨਸਾਫ਼ ਲੈਣ ਲਈ ਤਰਨਤਾਰਨ ਦੇ ਪੁਲਿਸ ਥਾਣੇ ‘ਚ ਗਈ ਸੀ, ਜਿੱਥੇ ਉਸ ਦਾ ਸਹੁਰਾ ਪਰਿਵਾਰ ਵੀ ਮੌਜੂਦ ਸੀ। ਇਸ ਦੌਰਾਨ ਵਿਆਹੁਤਾ ਔਰਤ ਨੂੰ ਇਨਸਾਫ਼ ਦੇਣ ਦੀ ਥਾਂ ਪੁਲੀਸ ਦੀ ਮਿਲੀਭੁਗਤ ਨਾਲ ਉਸਦੇ ਸਹੁਰਾ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।

Tarntaran police station In-laws family Woman Strangled

ਤਰਨਤਾਰਨ : ਥਾਣੇ ‘ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਸੁਮਨ ਰਾਣੀ ਪਤਨੀ ਅਵਤਾਰ ਸਿੰਘ ਨੇ ਦੱਸਿਆ ਕਿ ਤਕਰੀਬਨ 6 ਸਾਲ ਪਹਿਲਾਂ ਉਸ ਦਾ ਵਿਆਹ ਵਿਦੇਸ਼ ਵਿੱਚ ਕੰਮ ਕਰਦੇ ਅਵਤਾਰ ਸਿੰਘ ਨਾਲ ਹੋਇਆ ਸੀ ਅਤੇ ਉਸਦੇ ਦੋ ਬੱਚੇ ਲੜਕਾ ਅਤੇ ਲੜਕੀ ਵੀ ਹਨ। ਇਸ ਦੌਰਾਨ ਪੀੜਤ ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਉਸ ਦੇ ਪਤੀ ਅਵਤਾਰ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਵੀ ਹਨ।ਜਿਸ ਤੋਂ ਉਹ ਉਸ ਨੂੰ ਰੋਕਦੀ ਰਹਿੰਦੀ ਸੀ ,ਜਿਸ ਕਰਕੇ ਉਸਦਾ ਪਤੀ ਉਸਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ।

Tarntaran police station In-laws family Woman Strangled

ਤਰਨਤਾਰਨ : ਥਾਣੇ ‘ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ

ਪੀੜਤ ਔਰਤ ਨੂੰ ਦੱਸਿਆ ਕਿ ਇਸ ਸਬੰਧੀ ਉਸ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਦਰਖਾਸਤ ਵੀ ਦਿੱਤੀ ਹੋਈ ਹੈ ਪਰ ਉਕਤ ਦੋਸ਼ੀਆਂ ਦੇ ਹਾਕਮ ਧਿਰ ਨਾਲ ਸਬੰਧ ਹੋਣ ਕਾਰਨ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ।ਉਲਟਾ ਉਸ ਨੂੰ ਸਮਝੌਤਾ ਕਰਨ ਲਈ ਦਬਾਅ ਬਣਾ ਰਹੀ ਹੈ। ਪੀੜਤ ਔਰਤ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਬੀਤੇ ਦਿਨ ਥਾਣਾ ਸਿਟੀ ਤਰਨਤਾਰਨ ਵਿਖੇ ਉਸ ਨੂੰ ਰਾਜ਼ੀਨਾਮਾ ਕਰਨ ਲਈ ਬੁਲਾਇਆ ਸੀ ਜਿੱਥੇ ਕਿ ਤਫਤੀਸ਼ੀ ਅਫਸਰ ਦੀ ਮਿਲੀ ਭੁਗਤ ਹੋਣ ਕਾਰਨ ਉਸਦੇ ਸਹੁਰਾ ਪਰਿਵਾਰ ਵੱਲੋਂ ਥਾਣੇ ਵਿੱਚ ਹੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

Tarntaran police station In-laws family Woman Strangled

ਤਰਨਤਾਰਨ : ਥਾਣੇ ‘ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ

ਪੀੜਤ ਸੁਮਨ ਰਾਣੀ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਅਤੇ ਸਬੰਧਿਤ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਐਸਐਸਪੀ ਤਰਨਤਾਰਨ ਦੇ ਦਫਤਰ ਬਾਹਰ ਆਤਮ ਹੱਤਿਆ ਕਰੇਗੀ ਅਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਉਸ ਦਾ ਸਹੁਰਾ ਪਰਿਵਾਰ ਅਤੇ ਤਰਨਤਾਰਨ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ।

Tarntaran police station In-laws family Woman Strangled

ਤਰਨਤਾਰਨ : ਥਾਣੇ ‘ਚ ਪੁਲਿਸ ਸਾਹਮਣੇ ਸਹੁਰਾ ਪਰਿਵਾਰ ਨੇ ਕੀਤੀ ਔਰਤ ਦੀ ਕੁੱਟਮਾਰ , ਰੋ-ਰੋ ਕੇ ਸੁਣਾਈ ਹੱਡਬੀਤੀ

ਇਸ ਸੰਬੰਧੀ ਥਾਣਾ ਸਿਟੀ ਤਰਨਤਾਰਨ ਦੇ ਐੱਸ.ਐੱਚ.ਓ ਚੰਦਰ ਭੂਸ਼ਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਮਾਮਲੇ ਦੀ ਬਰੀਕੀ ਨਾਲ ਤਫਤੀਸ਼ ਕੀਤੀ ਜਾਵੇਗੀ।ਤਫਤੀਸ਼ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
-PTCNews