ਤਰਨਤਾਰਨ: ਪੁਲਿਸ ਵੱਲੋਂ 370 ਗ੍ਰਾਮ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਣੇ 3 ਵਿਅਕਤੀ ਕਾਬੂ

Heroin

ਤਰਨਤਾਰਨ: ਪੁਲਿਸ ਵੱਲੋਂ 370 ਗ੍ਰਾਮ ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਸਣੇ 3 ਵਿਅਕਤੀ ਕਾਬੂ,ਤਰਨਤਾਰਨ: ਤਰਨਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ 370 ਗ੍ਰਾਮ ਹੈਰੋਇਨ ਤੇ ਸਤਾਰਾਂ ਲੱਖ ਚਾਲੀ ਹਜ਼ਾਰ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Heroinਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪੁਲਿਸ ਵੱਲੋ ਗਸਤ ਦੋਰਾਨ ਪਿੰਡ ਬਘਿਆੜੀ ਨਜਦੀਕ ਦੋ ਮੋਟਰਸਾਈਕਲ ਸਵਾਰ ਨੋਜਵਾਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਪਾਸੋਂ 310 ਗ੍ਰਾਮ ਹੈਰੋਇਨ ਅਤੇ ਸਤਾਰਾਂ ਲੱਖ ਚਾਲੀ ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਹੋਰ ਪੜ੍ਹੋ: ਲੁਧਿਆਣਾ STF ਨੇ 1 ਕਿੱਲੋ ਹੈਰੋਇਨ ਤੇ 1 ਕਰੋੜ ਤੋਂ ਵਧ ਦੀ ਡਰੱਗ ਮਨੀ ਸਮੇਤ 1 ਨੂੰ ਦਬੋਚਿਆ, 2 ਫ਼ਰਾਰ

Heroinਇਹਨਾਂ ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਅਮੀਸ਼ਾਹ ਤੇ ਸ਼ਮਸ਼ੇਰ ਸਿੰਘ ਉਰੱਫ ਸ਼ੇਰਾ ਵਾਸੀ ਡਲੀਰੀ ਵਜੋਂ ਹੋਈ ਹੈ। ਉਹਨਾਂ ਦੱਸਿਆਂ ਕਿ ਇਸੇ ਤਰ੍ਹਾਂ ਪਿੰਡ ਕਸੇਲ ਨਜਦੀਕ ਨਾਕੇਬੰਦੀ ਦੋਰਾਨ ਹਰਮੇਸ਼ ਸਿੰਘ ਵਾਸੀ ਤਾਜੇ ਚੱਕ ਨੂੰ ਗ੍ਰਿਫਤਾਰ ਕਰ ਉਸ ਪਾਸੋ ਸੱਠ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਵੱਲੋ ਉਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News