ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਦਸਤਾਰ ਤੇ ਦੁਮਾਲਾ ਮੁਕਾਬਲੇ
ਅੰਮ੍ਰਿਤਸਰ : ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਜਿਥੇ ਦੇਸ਼ ਭਰ ਵਿਚ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਅੱਜ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਵੱਲੋਂ ਦਸਤਾਰ ਤੇ ਦੁਮਾਲਾ ਮੁਕਾਬਲੇ ਕਰਵਾ ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਤੇ ਦਸਤਾਰ ਅਤੇ ਦੁਮਾਲੇ ਦੀ ਅਹਿਮੀਅਤ ਨਾਲ ਜਾਣੂ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਵੱਲੋਂ ਸਿੱਧੂ ਮੂਸੇਵਾਲਾ ਇਸ ਪ੍ਰੋਗਰਾਮ ਰਾਹੀਂ ਸ਼ਰਧਾਂਜਲੀ ਵੀ ਦਿੱਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਦੇ ਆਗੂ ਬਲਵਿੰਦਰ ਸਿੰਘ ਪੱਪੀ ਤੇ ਮੌਕੇ ਉਤੇ ਪਹੁੰਚੇ ਮੁੱਖ ਮਹਿਮਾਨਾਂ ਨੇ ਦੱਸਿਆ ਕਿ ਅੱਜ ਦੇ ਦਸਤਾਰ ਤੇ ਦੁਮਾਲਾ ਮੁਕਾਬਲੇ ਸਿੱਧੂ ਮੂਸੇਵਾਲੇ ਦੇ ਯਾਦ ਨੂੰ ਸਮਰਪਿਤ ਹਨ ਜਿਨ੍ਹਾਂ ਦੀ ਗਾਇਕੀ ਦੀ ਦੁਨੀਆਂ ਫੈਨ ਸੀ ਤੇ ਉਨ੍ਹਾਂ ਨੇ ਦਸਤਾਰ ਪਹਿਨਣ ਲਈ ਪ੍ਰੇਰਿਤ ਕਰ ਕੇ ਆਪਣੀ ਗਾਇਕੀ ਨੂੰ ਵਿਸ਼ਵ ਭਰ ਵਿਚ ਮਸ਼ਹੂਰ ਕੀਤਾ।
ਅੱਜ ਦੀ ਨੌਜਵਾਨ ਪੀੜੀ ਉਨ੍ਹਾਂ ਨੂੰ ਪ੍ਰੇਰਣਾ ਸ੍ਰੋਤ ਮਨ ਕੇ ਉਨ੍ਹਾਂ ਦੇ ਗੀਤਾਂ ਦੇ ਟੈਂਟੂ ਬਣਾ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੇ ਦਸਤਾਰ ਅਤੇ ਦੁਮਾਲੇ ਦੀ ਅਹਿਮੀਅਤ ਸਮਝਾਉਣ ਸਬੰਧੀ ਅੱਜ ਇਸ ਉਪਰਾਲੇ ਰਾਹੀਂ ਇਕ ਛੋਟੀ ਜਿਹੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਉਨ੍ਹਾਂ ਇਸ ਮੁਕਾਬਲੇ ਵਿਚ ਹਿੱਸਾ ਲੈ ਕੇ ਇਨਾਮ ਵੀ ਜਿੱਤੇ ਤੇ ਸਿੱਧੂ ਮੂਸੇਵਾਲੇ ਦੇ ਟੈਂਟੂ ਆਪਣੇ ਹੱਥਾਂ ਤੇ ਬਾਹਾਂ ਉਤੇ ਖੁਦਵਾ ਕੇ ਅੱਜ ਦੇ ਦਿਨ ਨੂੰ ਸਿੱਧੂ ਮੂਸੇਵਾਲੇ ਨੂੰ ਸਮਰਪਿਤ ਕੀਤਾ ਹੈ।
ਇਹ ਵੀ ਪੜ੍ਹੋ : 'ਆਪ' ਸਰਕਾਰ ਇਮਾਰਤਾਂ ਤੇ ਸਕੀਮਾਂ ਦੀਆਂ ਨੇਮ ਪਲੇਟਾਂ ਬਦਲ ਕੇ ਧੋਖਾ ਨਾ ਦਵੇ : ਸੁਖਬੀਰ ਸਿੰਘ ਬਾਦਲ