Mon, Sep 21, 2026
Whatsapp

ਕੈਪਟਨ ਸਰਕਾਰ ਦੀ ਅਧਿਆਪਕਾਂ ਪ੍ਰਤੀ ਮਾਰੂ ਨੀਤੀ ਨੂੰ ਦਰਸਾਉਂਦੀਆਂ ਨੇ ਇਹ ਤਸਵੀਰਾਂ

Reported by:  PTC News Desk  Edited by:  Jashan A -- March 08th 2020 04:59 PM
ਕੈਪਟਨ ਸਰਕਾਰ ਦੀ ਅਧਿਆਪਕਾਂ ਪ੍ਰਤੀ ਮਾਰੂ ਨੀਤੀ ਨੂੰ ਦਰਸਾਉਂਦੀਆਂ ਨੇ ਇਹ ਤਸਵੀਰਾਂ

ਕੈਪਟਨ ਸਰਕਾਰ ਦੀ ਅਧਿਆਪਕਾਂ ਪ੍ਰਤੀ ਮਾਰੂ ਨੀਤੀ ਨੂੰ ਦਰਸਾਉਂਦੀਆਂ ਨੇ ਇਹ ਤਸਵੀਰਾਂ

ਪਟਿਆਲਾ: ਆਪਣੀਆਂ ਮੰਗਾਂ ਲੈ ਕੇ ਮੋਤੀ ਮਹਿਲ ਦਾ ਘਿਰਾਓ ਕਰ ਰਹੇ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ’ਤੇ ਪੁਲਿਸ ਨੇ ਜੰਮ ਕੇ ਤਸ਼ੱਦਦ ਢਾਹਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਦੀਆਂ ਦਸਤਾਰਾਂ ਵੀ ਉਤਰੀਆਂ ਗਈਆਂ ਤੇ ਲਾਠੀਚਾਰਜ ਤੋਂ ਬਾਅਦ ਵਿਚ ਕਈ ਅਧਿਆਪਕਾਂ ਨੂੰ ਪੁਲਸ ਨੇ ਹਿਰਾਸਤ ਵਿਚ ਵੀ ਲੈ ਲਿਆ। Teacher Protest In Patiala Captain Amarinder Singh ਇਥੇ ਬੱਸ ਨਹੀਂ ਹੋਈ ਪੰਜਾਬ ਦੀਆਂ ਹੱਕ ਮੰਗਦੀਆਂ ਧੀਆਂ ‘ਤੇ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਿੱਥੇ ਕਿ ਪੰਜਾਬ ਸਰਕਾਰ ਇੱਕ ਪਾਸੇ ਇਸਤਰੀ ਦਿਵਸ ਮਨਾ ਰਹੀ ਹੈ। Teacher Protest In Patiala Captain Amarinder Singh ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਕੈਪਟਨ ਸਰਕਾਰ ਦੀ ਅਧਿਆਪਕਾਂ ਪ੍ਰਤੀ ਮਾਰੂ ਨੀਤੀ ਨੂੰ ਬਾਖੂਬੀ ਬਿਆਨ ਕਰ ਰਹੀਆਂ ਹਨ। Teacher Protest In Patiala Captain Amarinder Singh ਤੁਹਾਨੂੰ ਦੱਸ ਦੇਈਏ ਕਿ ਕਈ ਅਧਿਆਪਕ ਪੁਲਿਸ ਦੇ ਲਾਠੀਚਾਰਜ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਤੋਂ ਤੰਗ ਆ ਕੇ ਭਾਖੜਾ ਨਹਿਰ ‘ਚ ਛਾਲ ਮਾਰਨ ਪਹੁੰਚ ਗਏ। Teacher Protest In Patiala Captain Amarinder Singh ਜ਼ਿਕਰਯੋਗ ਹੈ ਕਿ ਅੱਜ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਮੋਤੀ ਮਹਿਲ ਦਾ ਘਿਰਾਓ ਕਰ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। Teacher Protest In Patiala Captain Amarinder Singh ਜਿਸ ਦੌਰਾਨ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ‘ਤੇ ਤਸ਼ੱਦਦ ਢਾਹਿਆ। ਮਿਲੀ ਜਾਣਕਾਰੀ ਮੁਤਾਬਕ 5 ਪ੍ਰਦਰਸ਼ਨਕਾਰੀਆਂ ਦੇ ਸੱਟਾਂ ਲੱਗਣ ਅਤੇ 1 ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK