ਖੇਡ ਸੰਸਾਰ

ਅਫ਼ਰੀਕਾ ਦੌਰੇ ਦੇ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਸ਼ਰਮਾ ਬਣੇ ਵਨਡੇਅ ਟੀਮ ਦੇ ਕਪਤਾਨ

By Riya Bawa -- December 08, 2021 9:04 pm

Rohit Sharma ODI Captain: ਰੋਹਿਤ ਸ਼ਰਮਾ ਭਾਰਤ ਦੇ ਨਵੇਂ ਵਨਡੇ ਕਪਤਾਨ ਹੋਣਗੇ। ਬੀ.ਸੀ.ਸੀ.ਆਈ. ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਵਨਡੇਅ ਅਤੇ ਟੀ-20 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੇ ਰੂਪ 'ਚ ਰੋਹਿਤ ਸ਼ਰਮਾ ਨੂੰ ਚੁਣਿਆ ਹੈ। ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਟੀ-20 ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ।

IPL 2020 Dubai

ਹੁਣ ਵਨਡੇ ਦੀ ਕਪਤਾਨੀ ਵੀ ਵਿਰਾਟ ਕੋਹਲੀ ਤੋਂ ਲੈ ਲਈ ਗਈ ਹੈ। ਵਿਰਾਟ ਦੀ ਜਗ੍ਹਾ ਰੋਹਿਤ ਸ਼ਰਮਾ ਹੁਣ ਭਾਰਤ ਦੇ ਵਨਡੇ ਕਪਤਾਨ ਹੋਣਗੇ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ।

India vs South Africa 3rd Test Day 1: Bad light forces early end of play

-PTC News

  • Share