Sun, Apr 28, 2024
Whatsapp

ਫ਼ਿਲਮ ‘RRR’ ਦੀ ਪ੍ਰੋਮੋਸ਼ਨ ਲਈ ਟੀਮ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

Written by  Riya Bawa -- March 21st 2022 12:26 PM
ਫ਼ਿਲਮ ‘RRR’ ਦੀ ਪ੍ਰੋਮੋਸ਼ਨ ਲਈ ਟੀਮ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਫ਼ਿਲਮ ‘RRR’ ਦੀ ਪ੍ਰੋਮੋਸ਼ਨ ਲਈ ਟੀਮ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ: ਫ਼ਿਲਮ 'ਆਰਆਰਆਰ' (Film RRR) ਦੀ ਪ੍ਰੋਮੋਸ਼ਨ ਲਈ ਪੂਰੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਐਸਐਸ ਰਾਜਾਮੌਲੀ ਦੀ ਇਹ ਫਿਲਮ ਫਿਲਮ 'RRR' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਈ ਸੁਪਰਸਟਾਰ ਐਨਟੀਆਰ ਜੂਨੀਅਰ, ਰਾਮ ਚਰਨ ਤੇ ਐਸਐਸ ਰਾਜਾਮੌਲੀ ਫ਼ਿਲਮ ਦੇ ਪ੍ਰਮੋਸ਼ਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਫ਼ਿਲਮ ਦੀ ਕਾਮਯਾਬੀ ਲਈ ਆਰਆਰਆਰ ਫ਼ਿਲਮ ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੀ ਹੈ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਲੋਕ ਮੌਜੂਦ ਸਨ। ਉਨ੍ਹਾਂ ਨੇ ਇਲਾਹੀ ਬਾਣੀ ਦਾ ਕੀਰਤਨ ਸਵਰਣ ਕੀਤਾ, ਉੱਥੇ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਫ਼ਿਲਮ ‘RRR’ ਦੀ ਪ੍ਰੋਮੋਸ਼ਨ ਲਈ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਇਹ ਵੀ ਪੜ੍ਹੋ : ਭਗਵੰਤ ਸਿੰਘ ਮਾਨ 12ਵੀਂ ਪਾਸ, ਵਿਧਾਇਕਾਂ ਦੀ ਵਿਦਿਅਕ ਯੋਗਤਾ 'ਤੇ ਪੈਣੀ ਝਾਤ ਇਸ ਫਿਲਮ ਦੇ ਨਿਰਮਾਤਾ ਐਸ.ਐਸ.ਰਾਜਮੌਲੀ, ਅਦਾਕਾਰ ਐਨ. ਟੀ ਰਾਮਾ ਰਾਉ ਜੂਨੀਅਰ ਅਤੇ ਰਾਮ ਚਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੇ ਫਿਲਮ ਦੀ ਸਫਲਤਾ ਲਈ ਪੁੱਜੇ ਹਨ। ਇਸ ਦੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਫ਼ਿਲਮ ‘RRR’ ਦੀ ਪ੍ਰੋਮੋਸ਼ਨ ਲਈ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ 25 ਮਾਰਚ ਨੂੰ ਰਿਲੀਜ਼ ਹੋਵੇਗੀ ਇਹ ਫਿਲਮ ਸਾਊਥ ਫਿਲਮ ਇੰਡਸਟਰੀ ਦੇ ਦਿੱਗਜ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫ਼ਿਲਮ ‘ਆਰਆਰਆਰ’ ਦੀ (RRR) ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਇਹ ਫ਼ਿਲਮ 25 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਕਰਕੇ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਸੋਸ਼ਲ ਮੀਡੀਆ ਉੱਤੇ ਆਰਆਰਆਰ ਟੀਮ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਇਹ ਫ਼ਿਲਮ ਪਹਿਲਾਂ ਇਸੇ ਸਾਲ 7 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ਿੰਗ ਨੂੰ ਟਾਲ ਦਿੱਤਾ ਗਿਆ ਸੀ। ਫ਼ਿਲਮ ‘RRR’ ਦੀ ਪ੍ਰੋਮੋਸ਼ਨ ਲਈ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ -PTC News


Top News view more...

Latest News view more...