ਤੇਲੰਗਾਨਾ ਦੇ ਮੇਦਕ ਜ਼ਿਲੇ 'ਚ ਭਾਜਪਾ ਦੇ ਸਥਾਨਕ ਨੇਤਾ ਨੂੰ ਕਾਰ ਦੀ ਡਿੱਗੀ 'ਚ ਬੰਦ ਕਰਕੇ ਜਿੰਦਾ ਸਾੜਿਆ
ਤੇਲੰਗਾਨਾ : ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਤੋਂ ਬੇਰਹਿਮੀ ਨਾਲ ਕਤਲ ਕਰਨ ਦੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਦਰਅਸਲ, ਤੇਲੰਗਾਨਾ ਦੇ ਮੇਦਕ ਜ਼ਿਲ੍ਹੇ ਵਿੱਚ ਭਾਜਪਾ ਦੇ ਇੱਕ ਸਾਬਕਾ ਸਥਾਨਕ ਨੇਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਭਾਜਪਾ ਨੇਤਾ ਨੂੰ ਕੁਝ ਅਣਪਛਾਤੇ ਲੋਕਾਂ ਨੇ ਹੋਂਡਾ ਸਿਟੀ ਕਾਰ ਦੀ ਡਿੱਗੀ ਵਿੱਚ ਰੱਖ ਕੇ ਜ਼ਿੰਦਾ ਸਾੜ ਕੇ ਕਤਲ ਕਰ ਦਿੱਤਾ ਹੈ। ਇਸ ਘਿਨਾਉਣੀ ਘਟਨਾ ਵਿੱਚ ਆਪਣੀ ਜਾਨ ਗੁਆਉਣ ਵਾਲੇ ਭਾਜਪਾ ਨੇਤਾ ਦੀ ਪਛਾਣ ਸ਼੍ਰੀਨਿਵਾਸ ਪ੍ਰਸਾਦ ਵਜੋਂ ਹੋਈ ਹੈ। ਉਹ 45 ਸਾਲਾਂ ਦੇ ਸਨ। ਫਿਲਹਾਲ ਉਸਦੇ ਕਤਲ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤੇਲੰਗਾਨਾ ਦੇ ਮੇਦਕ ਜ਼ਿਲੇ 'ਚ ਭਾਜਪਾ ਦੇ ਸਥਾਨਕ ਨੇਤਾ ਨੂੰ ਕਾਰ ਦੀ ਡਿੱਗੀ 'ਚ ਬੰਦ ਕਰਕੇ ਜਿੰਦਾ ਸਾੜਿਆ
ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਹਾਕੀ ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ , ਅੰਮ੍ਰਿਤਸਰ ਏਅਰਪੋਰਟ ਪੁੱਜਣ 'ਤੇ ਹੋਇਆ ਨਿੱਘਾ ਸਵਾਗਤ
ਇਸ ਵਹਿਸ਼ੀ ਘਟਨਾ 'ਤੇ ਮੇਦਕ ਦੀ ਐਸਪੀ ਦੀਪਤੀ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਨੂੰ ਉਨ੍ਹਾਂ ਦੀ ਕਾਰ ਵਿੱਚ ਬੈਠੇ ਲੋਕਾਂ ਨੇ ਅੱਗ ਦੇ ਹਵਾਲੇ ਕਰ ਦਿੱਤਾ ਹੈ। ਸਾਨੂੰ ਉਸਦੀ ਜਲੀ ਹੋਈ ਹੌਂਡਾ ਸਿਟੀ ਕਾਰ ਵਿੱਚੋਂ ਉਸਦੀ ਲਾਸ਼ ਮਿਲੀ ਹੈ। ਅਸੀਂ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਸਾਬਕਾ ਸਥਾਨਕ ਭਾਜਪਾ ਨੇਤਾ ਸ਼੍ਰੀਨਿਵਾਸ ਸੋਮਵਾਰ ਦੁਪਹਿਰ ਨੂੰ ਇਹ ਕਹਿ ਕੇ ਆਪਣੇ ਘਰ ਤੋਂ ਚਲੇ ਗਏ ਸਨ ਕਿ ਉਹ ਆਪਣੇ ਦੋਸਤਾਂ ਨਾਲ ਤਿਰੂਪਤੀ ਜਾਣਗੇ। ਸੋਮਵਾਰ ਰਾਤ ਨੂੰ ਉਸ ਦਾ ਮੋਬਾਈਲ ਬੰਦ ਸੀ ਅਤੇ ਉਸ ਦਾ ਪਤਾ ਨਹੀਂ ਲੱਗ ਸਕਿਆ।
ਤੇਲੰਗਾਨਾ ਦੇ ਮੇਦਕ ਜ਼ਿਲੇ 'ਚ ਭਾਜਪਾ ਦੇ ਸਥਾਨਕ ਨੇਤਾ ਨੂੰ ਕਾਰ ਦੀ ਡਿੱਗੀ 'ਚ ਬੰਦ ਕਰਕੇ ਜਿੰਦਾ ਸਾੜਿਆ
ਹਾਲਾਂਕਿ, ਉਸਦੀ ਪਤਨੀ ਹਿਮਾਵਤੀ ਆਪਣੇ ਪਤੀ ਸ਼੍ਰੀਨਿਵਾਸ ਦੀ ਲਾਸ਼ ਦੀ ਪਛਾਣ ਨਹੀਂ ਕਰ ਸਕੀ ਕਿਉਂਕਿ ਲਾਸ਼ ਲਗਭਗ ਸੜ ਕੇ ਸੁਆਹ ਹੋ ਚੁੱਕੀ ਸੀ। ਸ੍ਰੀਨਿਵਾਸ ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਹੋਣ ਬਾਰੇ ਵੀ ਕਿਹਾ ਜਾਂਦਾ ਹੈ। ਉਨ੍ਹਾਂ 'ਤੇ ਪਹਿਲਾਂ ਵੀ ਕਈ ਵਾਰ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਹ ਬਚ ਗਏ ਸਨ। ਇਸ ਤੋਂ ਇਲਾਵਾ ਉਹ ਇੱਕ ਕਤਲ ਕੇਸ ਵਿੱਚ ਵੀ ਮੁਲਜ਼ਮ ਸੀ ਅਤੇ ਕੁਝ ਸਾਲ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਸੀ। ਸ੍ਰੀਨਿਵਾਸ ਮੇਦਕ ਸ਼ਹਿਰ ਦੇ ਸਿਨੇਮੈਕਸ ਥੀਏਟਰ ਦੇ ਮਾਲਕ ਵੀ ਹਨ।
ਤੇਲੰਗਾਨਾ ਦੇ ਮੇਦਕ ਜ਼ਿਲੇ 'ਚ ਭਾਜਪਾ ਦੇ ਸਥਾਨਕ ਨੇਤਾ ਨੂੰ ਕਾਰ ਦੀ ਡਿੱਗੀ 'ਚ ਬੰਦ ਕਰਕੇ ਜਿੰਦਾ ਸਾੜਿਆ
ਮੰਗਲਵਾਰ ਸਵੇਰੇ ਮੰਗਲਪਾਰਥੀ ਦੇ ਬਾਹਰਵਾਰ ਸਥਾਨਕ ਲੋਕਾਂ ਨੇ ਕਾਰ ਵਿੱਚ ਅੱਗ ਦੀਆਂ ਲਪਟਾਂ ਦੇਖੀਆਂ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਡੀਐਨਏ ਟੈਸਟ ਲਈ ਲੈਬ ਵਿੱਚ ਭੇਜ ਦਿੱਤਾ ਹੈ। ਕੁਝ ਸਮੇਂ ਤੋਂ ਸ੍ਰੀਨਿਵਾਸ ਦਾ ਆਪਣੇ ਕਾਰੋਬਾਰੀ ਭਾਈਵਾਲਾਂ ਨਾਲ ਵਿਵਾਦ ਚੱਲ ਰਿਹਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews