ਮੁੱਖ ਖਬਰਾਂ

ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਹੋਈ ਮੌਤ

By Shanker Badra -- January 09, 2021 11:46 am

ਮੁੰਬਈ : ਮਹਾਰਾਸ਼ਟਰ ਦੇ ਭੰਡਾਰਾ ਦੇ ਸਰਕਾਰੀ ਹਸਪਤਾਲ 'ਚ ਬੱਚਿਆਂ ਦੇ ਵਾਰਡ 'ਚ ਬੀਤੀ ਰਾਤ 2 ਵਜੇ ਅੱਗ ਲੱਗ ਗਈ ਹੈ। ਇਸ ਅੱਗ 'ਚ 10 ਨਵਜੰਮੇ ਬੱਚਿਆਂ ਦੀ ਜਿਉਂਦਿਆਂ ਸੜ ਕੇ ਮੌਤ ਹੋ ਗਈ ਹੈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਦਿਨ ਤੋਂ ਲੈਕੇ ਤਿੰਨ ਮਹੀਨੇ ਤੱਕ ਦੱਸੀ ਜਾ ਰਹੀ ਹੈ। ਉਹ ਬੱਚੇ ਜਿਨ੍ਹਾਂ ਨੇ ਅਜੇ ਤੱਕ ਜ਼ਿੰਦਗੀ ਦਾ ਚਿਹਰਾ ਸਹੀ ਢੰਗ ਨਾਲ ਵੀ ਨਹੀਂ ਵੇਖਿਆ ਸੀ, ਉਨ੍ਹਾਂ ਨੇ ਅਜਿਹੀ ਦੁਖਾਂਤ ਵਿੱਚ ਆਪਣੀ ਜਾਨ ਗੁਆ ਦਿੱਤੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

Ten newborn babies die in Bhandara District General Hospital fire in Maharashtra ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜਨਮੇਬੱਚਿਆਂ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਆਈਸੀਯੂ ਵਾਰਡ 'ਚ ਕੁੱਲ 17 ਬੱਚੇ ਮੌਜੂਦ ਸਨ, ਇ੍ਹਨ੍ਹਾਂ 'ਚੋਂ 10 ਨੂੰ ਨਹੀਂ ਬਚਾਇਆ ਜਾ ਸਕਿਆ। ਡਿਊਟੀ 'ਤੇ ਮੌਜੂਦ ਨਰਸ ਨੇ ਦਰਵਾਜ਼ਾ ਖੋਲ੍ਹਿਆ ਤੇ ਕਮਰੇ 'ਚ ਚਾਰੇ ਪਾਸੇ ਧੂੰਆਂ ਦੇਖਿਆ। ਉਨ੍ਹਾਂ ਤੁਰੰਤ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਹਸਪਤਾਲ 'ਚ ਲੋਕਾਂ ਦੀ ਮਦਦ ਨਾਲ ਰੈਸੀਕਿਊ ਆਪ੍ਰੇਸ਼ਨ ਚਲਾਇਆ।

Ten newborn babies die in Bhandara District General Hospital fire in Maharashtra ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜਨਮੇਬੱਚਿਆਂ ਦੀ ਹੋਈ ਮੌਤ

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਸਿਹਤ ਮੰਤਰੀ ਨਾਲ ਘਟਨਾ ਸਬੰਧੀ ਗੱਲਬਾਤ ਕੀਤੀ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਠਾਕਰੇ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦਰਦਨਾਕ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ।

Ten newborn babies die in Bhandara District General Hospital fire in Maharashtra ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜਨਮੇਬੱਚਿਆਂ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਭਾਜਪਾ ਲੀਡਰ ਨੇ ਪੀਟੀਸੀ ਨਿਊਜ਼ ਨੂੰ ਦਿੱਤੀ ਚਣੌਤੀ, ਪੀਟੀਸੀ ਨਿਊਜ਼ ਨੇ ਭਾਜਪਾ ਦਾ ਚੈਲੰਜ਼ ਕੀਤਾ ਕਬੂਲhttps://www.ptcnews.tv/bjp-punjab-leader-surjit-kumar-jyani-challenged-ptc-news-on-farmers-laws/

ਖ਼ਬਰਾਂ ਅਨੁਸਾਰ ਇਹ ਅੱਗ ਹਸਪਤਾਲ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੈ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨੂੰ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਦੇ ਭੰਡਾਰਾ ਦੇ ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਸਿਕ ਨਿਊਬਰਨ ਕੇਅਰ ਯੂਨਿਟ ਵਿੱਚ ਵਾਪਰੀ ਇਸ ਘਟਨਾ ਵਿੱਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ।
-PTCNews

  • Share