ਮੁੱਖ ਖਬਰਾਂ

ਟੈਂਡਰ ਘਪਲਾ ; ਵਿਜੀਲੈਂਸ ਵੱਲੋਂ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਇੰਦਰਜੀਤ ਇੰਦੀ ਨਾਮਜ਼ਦ

By Ravinder Singh -- August 27, 2022 2:38 pm

ਲੁਧਿਆਣਾ : ਟੈਂਡਰ ਘਪਲੇ ਵਿੱਚ ਗ੍ਰਿਫ਼ਤਾਰ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀਆਂ ਉਤੇ ਵਿਜੀਲੈਂਸ ਨੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਜਿਉਂ-ਜਿਉਂ ਇਸ ਮਾਮਲੇ ਦੀ ਡੂੰਘਾਈ ਨਾਲ ਘੋਖ ਕਰ ਰਹੀ ਹੈ ਤਿਉਂ-ਤਿਉਂ ਆਸ਼ੂ ਦੇ ਨਜ਼ਦੀਕੀਆਂ ਦੇ ਨਾਂ ਵੀ ਘਪਲੇ ਵਿੱਚ ਸਾਹਮਣੇ ਆ ਰਹੇ ਹਨ। ਇਸ ਮਾਮਲੇ ਵਿਚ ਨਿੱਤ ਨਵੀਂਆਂ ਪਰਤਾਂ ਖੁੱਲ੍ਹ ਰਹੀਆਂ ਹਨ। ਵਿਜੀਲੈਂਸ ਵਿਭਾਗ ਵੱਲੋਂ ਸਾਬਕਾ ਮੰਤਰੀ ਦੇ ਪੀਏ ਮੀਨੂੰ ਮਲਹੋਤਰਾ ਨੂੰ ਤਾਂ ਪਹਿਲਾਂ ਹੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੋਇਆ ਸੀ। ਹੁਣ ਆਸ਼ੂ ਦੇ ਖਾਸਮਖਾਸ, ਕਰੀਬੀ ਤੇ ਆਪਣੇ ਆਪ ਨੂੰ ਪੀਏ ਕਹਾਉਣ ਵਾਲੇ ਇੰਦਰਜੀਤ ਇੰਦੀ ਨੂੰ ਵੀ ਸ਼ੱਕ ਦੇ ਆਧਾਰ ਉਤੇ ਨਾਮਜ਼ਦ ਕਰ ਲਿਆ ਹੈ। ਵਿਜੀਲੈਂਸ ਵਿਭਾਗ ਨੂੰ ਸ਼ੱਕ ਹੈ ਕਿ ਫੂਡ ਸਪਲਾਈ ਵਿਭਾਗ ਵਿੱਚ ਜਿੰਨੀਆਂ ਵੀ ਬਦਲੀਆਂ ਹੁੰਦੀਆਂ ਸਨ ਮੀਨੂੰ ਮਲਹੋਤਰਾ ਦੇ ਨਾਲ-ਨਾਲ ਇੰਦਰਜੀਤ ਇੰਦੀ ਵੀ ਪੈਸਿਆਂ ਦਾ ਲੈਣ-ਦੇਣ ਕਰਦਾ ਸੀ।

ਟੈਂਡਰ ਘਪਲਾ ; ਵਿਜੀਲੈਂਸ ਵੱਲੋਂ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਇੰਦਰਜੀਤ ਇੰਦੀ ਨਾਮਜ਼ਦ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਵਿਜੀਲੈਂਸ ਦਫਤਰ ਦੇ ਬਾਹਰ ਭੁੱਖ ਹੜਤਾਲ ਕਰਨ ਵਾਲੀ ਲੁਧਿਆਣਾ ਦੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਜਦ ਤੱਕ ਭਾਰਤ ਭੂਸ਼ਣ ਆਸ਼ੂ ਬਾਹਰ ਨਹੀਂ ਆਉਂਦੇ ਤਦ ਤਕ ਪਾਣੀ ਤੇ ਅੰਨ੍ਹ ਵੀ ਨਹੀਂ ਖਾਣਗੇ ਪਰ ਉਸ ਤੋਂ ਬਾਅਦ ਮਨੀਸ਼ਾ ਕਪੂਰ ਦੀ ਵੀਡੀਓ ਹੋਈ ਵਾਇਰਲ ਜਿਸ ਵਿੱਚ ਉਹ ਵਿਜੀਲੈਂਸ ਵਿਭਾਗ ਦੇ ਬਾਹਰ ਕਾਂਗਰਸ ਦੇ ਧਰਨੇ ਦੇ ਵਿੱਚ ਰੋਟੀ ਵੀ ਖਾ ਰਹੇ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ
ਕਾਬਿਲੇਗੌਰ ਹੈ ਕਿ ਆਸ਼ੂ ਦਾ ਚਾਰ ਦਿਨਾ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਸਾਬਕਾ ਮੰਤਰੀ ਨੂੰ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕਰੇਗੀ। ਰਿਮਾਂਡ ਦੌਰਾਨ ਆਸ਼ੂ ਨੂੰ ਠੇਕੇਦਾਰ ਤੇਲੂ ਰਾਮ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰੇ ਪੰਜਾਬ ’ਚ ਅਨਾਜ ਲਿਫਟਿੰਗ ਦੇ ਟੈਂਡਰ ਦੇਣ ਦਾ ਕੰਮ ਤੇਲੂ ਰਾਮ, ਆਸ਼ੂ ਦੇ ਕਰੀਬੀ ਮੀਨੂੰ ਸੰਜੇ ਮਲਹੋਤਰਾ ਤੇ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਕਰਦੇ ਸਨ। ਇਸ ਦੌਰਾਨ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ, ਜਿਸ ਦੀ ਜਾਂਚ ਵਿਜੀਲੈਂਸ ਰੇਂਜ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

-PTC News

 

  • Share