ਪੰਜਾਬ

ਟੈਂਡਰ ਘਪਲਾ: ਵਿਜੀਲੈਂਸ ਦੇ ਹੱਥ ਲੱਗੀ ਆਸ਼ੂ ਦੇ ਘਰ ਦੀ CCTV ਫੁਟੇਜ, ਖੋਲ੍ਹੇਗੀ ਅਹਿਮ ਰਾਜ਼ !

By Riya Bawa -- August 28, 2022 1:47 pm -- Updated:August 28, 2022 1:56 pm

ਲੁਧਿਆਣਾ:  ਟੈਂਡਰ ਘਪਲੇ ਵਿੱਚ ਗ੍ਰਿਫ਼ਤਾਰ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀਆਂ 'ਤੇ ਵਿਜੀਲੈਂਸ ਨੇ ਆਪਣਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਜਿਉਂ-ਜਿਉਂ ਇਸ ਮਾਮਲੇ ਦੀ ਡੂੰਘਾਈ ਨਾਲ ਘੋਖ ਕਰ ਰਹੀ ਹੈ ਤਿਉਂ-ਤਿਉਂ ਆਸ਼ੂ ਦੇ ਨਜ਼ਦੀਕੀਆਂ ਦੇ ਨਾਂ ਵੀ ਘਪਲੇ ਵਿੱਚ ਸਾਹਮਣੇ ਆ ਰਹੇ ਹਨ। ਇਸ ਮਾਮਲੇ ਵਿਚ ਨਿੱਤ ਨਵੀਂਆਂ ਪਰਤਾਂ ਖੁੱਲ੍ਹ ਰਹੀਆਂ ਹਨ। ਟੈਂਡਰ ਘੁਟਾਲੇ 'ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਇੰਦਰਜੀਤ ਸਿੰਘ ਇੰਦੀ 'ਤੇ ਵੀ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਇੰਦੀ ਨੂੰ ਵੀ ਨਾਮਜ਼ਦ ਕੀਤਾ ਹੈ।

ਇੰਦੀ ਖਿਲਾਫ ਮਾਮਲਾ ਇਸ ਕਾਰਨ ਮਾਮਲਾ ਦਰਜ ਕੀਤਾ ਗਿਆ ਹੈ ਕਿ ਵਿਜੀਲੈਂਸ ਨੂੰ ਇਕ ਸੀਸੀਟੀਵੀ ਫੁਟੇਜ 'ਚ ਇੰਦੀ ਦਿਖਾਈ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ 22 ਅਗਸਤ ਨੂੰ ਜਦੋਂ ਵਿਜੀਲੈਂਸ ਨੇ ਆਸ਼ੂ ਨੂੰ ਸੈਲੂਨ ਤੋਂ ਗ੍ਰਿਫਤਾਰ ਕੀਤਾ ਸੀ ਤਾਂ ਵਿਜੀਲੈਂਸ ਦੀ ਟੀਮ ਆਸ਼ੂ ਦੇ ਮਾਡਲ ਪਿੰਡ ਵਾਲੇ ਘਰ ਵੀ ਗਈ ਸੀ।

ਟੈਂਡਰ ਘਪਲਾ ; ਵਿਜੀਲੈਂਸ ਵੱਲੋਂ ਭਾਰਤ ਭੂਸ਼ਣ ਆਸ਼ੂ ਦਾ ਕਰੀਬੀ ਇੰਦਰਜੀਤ ਇੰਦੀ ਨਾਮਜ਼ਦ

ਇਸ ਦੌਰਾਨ ਵਿਜੀਲੈਂਸ ਨੇ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈ ਲਏ, ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਗਈ ਤਾਂ ਵਿਜੀਲੈਂਸ ਵੱਲੋਂ ਇੰਦਰਜੀਤ ਸਿੰਘ ਇੰਦੀ ਦੀ ਫੁਟੇਜ ਫੜੀ ਗਈ। ਉਸ ਫੁਟੇਜ ਵਿੱਚ, ਇੱਕ ਵਿਅਕਤੀ ਮੋਟਰ ਸਾਈਕਲ 'ਤੇ ਇੰਦੀ ਦੇ ਕੋਲ ਆਉਂਦਾ ਦਿਖਾਈ ਦੇ ਰਿਹਾ ਹੈ ਅਤੇ ਉਹ ਕਾਲੇ ਰੰਗ ਦਾ ਬੈਗ ਫੜ ਕੇ ਇੰਦੀ ਦੇ ਨਾਲ ਚਲਾ ਜਾਂਦਾ ਹੈ।

ਇੰਦੀ ਉਸ ਬੈਗ ਨੂੰ ਲੈ ਕੇ ਕੁਝ ਦੇਰ ਲਈ ਘੁੰਮਦਾ ਰਿਹਾ ਅਤੇ ਕੁਝ ਦੇਰ ਬਾਅਦ ਇੰਦੀ ਕਾਰ ਵਿਚ ਬੈਠ ਗਿਆ। ਪੁਲਿਸ ਇਸ ਵੀਡੀਓ ਤੋਂ ਬਾਅਦ ਇੰਦੀ ਦੀ ਤਲਾਸ਼ ਕਰ ਰਹੀ ਹੈ ਅਤੇ ਉਸ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਹੁਣ ਇੰਦੀ ਅਤੇ ਮੀਨੂੰ ਮਲਹੋਤਰਾ ਦੋਵੇਂ ਇਸ ਸਮੇਂ ਵਿਜੀਲੈਂਸ ਦੀ ਪਕੜ ਤੋਂ ਦੂਰ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਦੱਸ ਦਈਏ ਕਿ ਇੰਪਰੂਵਮੈਂਟ ਟਰੱਸਟ ਵਿੱਚ ਹੋਏ ਘਪਲਿਆਂ ਵਿੱਚ ਦਰਜ ਐਫਆਈਆਰ ਵਿੱਚ ਨਾਮਜ਼ਦ ਈਓ ਕੁਲਜੀਤ ਕੌਰ ਵੱਲੋਂ ਦਿੱਤੇ ਬਿਆਨ ਵਿੱਚ ਇੰਦਰਜੀਤ ਸਿੰਘ ਇੰਦੀ ਦਾ ਨਾਂ ਵੀ ਸੀ ਪਰ ਇਸ ਐਫਆਈਆਰ ਵਿੱਚ ਉਸ ਦਾ ਨਾਂ ਨਹੀਂ ਸੀ।

ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਦਾ 2 ਦਿਨ ਦਾ ਰਿਮਾਂਡ ਵਧਾਇਆ

ਕਾਬਿਲੇਗੌਰ ਹੈ ਕਿ  ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘਪਲੇ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਨੇ ਦੋ ਦਿਨ ਦੇ ਹੋਰ ਰਿਮਾਂਡ ਉਤੇ ਭੇਜ ਦਿੱਤਾ ਹੈ। ਚਾਰ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਆਸ਼ੂ ਨੂੰ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਡਿਊਟੀ ਮੈਜਿਸਟ੍ਰੇਟ ਆਰਤੀ ਸ਼ਰਮਾ ਦੀ ਅਦਾਲਤ ਵਿੱਚ ਬੀਤੇ ਦਿਨੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਰਤ ਭੂਸ਼ਣ ਆਸ਼ੂ ਨੂੰ ਸੋਮਵਾਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

-PTC News

  • Share