ਪੰਜਾਬ

ਦੋ ਵਾਹਨਾਂ ਦੀ ਹੋਈ ਭਿਆਨਕ ਟੱਕਰ, 4 ਜ਼ਖ਼ਮੀ, 3 ਵਿਅਕਤੀਆਂ ਦੀ ਹੋਈ ਮੌਤ

By Riya Bawa -- August 13, 2022 11:58 am -- Updated:August 13, 2022 12:02 pm

ਹੁਸ਼ਿਆਰਪੁਰ: ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋੜ 'ਤੇ ਪੈਂਦੇ ਅੱਡਾ ਸਤਨੋਰ ਵਿਖੇ ਬੀਤੀ ਰਾਤ ਦੋ ਵਾਹਨਾਂ ਦੀ ਭਿਆਨਕ ਟੱਕਰ ਹੋਈ ਹੈ। ਟੱਕਰ ਐਨੀ ਜ਼ਿਆਦਾ ਭਿਆਨਕ ਹੋਈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਰਾਤੀਂ ਦੱਸ ਵਜੇ ਦੇ ਕਰੀਬ ਇਕ ਪਰਿਵਾਰ ਆਪਣੀ ਗੱਡੀ ਐਚਆਰ 49ਐਚ(3720) ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਅੱਡਾ ਸਤਨੋਰ ਵਿੱਚ ਪਹੁੰਚੇ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਕੈਂਟਰ ਪੀ ਬੀ 06ਬੀਏ ( 3100) ਜਿਸ ਦੇ ਡਰਾਇਵਰ ਨੇ ਸ਼ਰਾਬ ਪੀਤੀ ਹੋਣ ਕਾਰਨ ਦੂਸਰੀ ਸਾਈਡ 'ਤੇ ਜਾ ਰਹੀ ਗੱਡੀ ਨੂੰ ਟਰੱਕ ਮਾਰ ਦਿੱਤੀ।

ਦੋ ਵਾਹਨਾਂ ਦੀ ਹੋਈ ਭਿਆਨਕ ਟੱਕਰ, 4 ਜ਼ਖ਼ਮੀ, 3 ਵਿਅਕਤੀਆਂ ਦੀ ਹੋਈ ਮੌਤ

ਇਸ ਦੌਰਾਨ ਹਰਜੀਤ ਕੌਰ (54)ਪਤਨੀ ਅਮਰਜੀਤ ਸਿੰਘ ਵਾਸੀ ਪੰਜੋਰ ਨੀਤੂ(30)ਪਤਨੀ ਸੋਰਵ ਵਾਸੀ ਪੰਜੋਰ ਸੋਰਵ(33)ਅਤੇ ਸੱਚ ਨੂਰ ਸਿੰਘ ਪੁੱਤਰ ਰਵਿੰਦਰ ਸਿੰਘ (6) ਚਾਰ ਮੈਂਬਰਾ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਿਲ ਕਰਵਾਇਆ ਗਿਆ।

two vehicles, Punjabi news, latest news, accident news, road accident

ਇਹ ਵੀ ਪੜ੍ਹੋ : ਪਦਮਸ਼੍ਰੀ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤ

ਦੂਜੇ ਪਾਸੇ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (40)ਦਿੱਵਿਆ ਰਾਣੀ ਪਤਨੀ ਰਵਿੰਦਰ ਸਿੰਘ (32) ਜੈਵਿਕ ਦੀ ਸਮੇਤ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਹੈ। ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕੈਂਟਰ ਚਾਲਕ ਨੂੰ ਰਿਹਾਸਤ ਵਿਚ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਕਰ ਦਿੱਤੀ ਹੈ।

(ਯੋਗੇਸ਼ ਕੁਮਾਰ ਦੀ ਰਿਪੋਰਟ)

  • Share