ਪੰਜਾਬ

ਅੰਮ੍ਰਿਤਸਰ ਦੇ ਲੋਹਾ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮੇਵਾ ਸੜ ਕੇ ਸੁਆਹ

By Riya Bawa -- July 10, 2022 12:52 pm

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੇਵੇ, ਕਾਜੂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਸਵੇਰੇ ਬੰਦ ਗੋਦਾਮ ਦੇ ਅੰਦਰੋਂ ਧੂੰਆਂ ਨਿਕਲਦਾ ਦੇਖ ਕੇ ਆਸਪਾਸ ਰਹਿੰਦੇ ਲੋਕਾਂ ਨੇ ਮਾਲਕ ਨੂੰ ਫੋਨ ਕੀਤਾ। ਜਦੋਂ ਸ਼ਟਰ ਖੋਲ੍ਹਿਆ ਗਿਆ ਤਾਂ ਅੱਗ ਚਾਰੇ ਪਾਸੇ ਫੈਲ ਗਈ। ਫਾਇਰ ਬ੍ਰਿਗੇਡ ਅਤੇ ਸੇਵਾ ਕਮੇਟੀ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

fire

ਗੋਦਾਮ ਦੇ ਮਾਲਕ ਵਰੁਣ ਨੇਵਾਤੀਆ ਨੇ ਦੱਸਿਆ ਕਿ ਉਨ੍ਹਾਂ ਦਾ ਗੋਦਾਮ ਮਜੀਠਾ ਮੰਡੀ ਲੋਹਾ ਮੰਡੀ ਵਿੱਚ ਹੈ। ਉਸ ਨੂੰ ਸਵੇਰੇ ਆਸਪਾਸ ਰਹਿੰਦੇ ਲੋਕਾਂ ਦਾ ਫੋਨ ਆਇਆ। ਜਦੋਂ ਮੈਂ ਆ ਕੇ ਦੇਖਿਆ ਤਾਂ ਗੋਦਾਮ ਵਿੱਚ ਅੱਗ ਲੱਗੀ ਹੋਈ ਸੀ। ਗੋਦਾਮ ਵਿੱਚ ਸੁੱਕੇ ਮੇਵੇ ਸਨ, ਜੋ ਡੱਬਿਆਂ ਵਿੱਚ ਭਰੇ ਹੋਏ ਸਨ।

Punjabi news, latest news, Amritsar, fire news, Fire In Amritsar, Cashew Warehouse

ਇਹ ਵੀ ਪੜ੍ਹੋ: ਲੁਧਿਆਣਾ ਸੈਂਟਰਲ ਜੇਲ੍ਹ 'ਚ ਗੈਂਗਵਾਰ: ਮੂਸੇਵਾਲਾ ਮਾਮਲੇ 'ਚ ਬੰਦ ਸਤਬੀਰ ਦੀ ਕੈਦੀਆਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਜ਼ਿਆਦਾਤਰ ਸਾਮਾਨ ਕਾਜੂ ਦਾ ਸੀ, ਜੋ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਸੇਵਾ ਕਮੇਟੀ ਦੀ ਗੱਡੀ ਲੈ ਕੇ ਪਹੁੰਚੇ ਹਰਸ਼ ਮਨਚੰਦਾ ਨੇ ਦੱਸਿਆ ਕਿ ਕਰੀਬ 6 ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਲੱਗੀਆਂ ਹੋਈਆਂ ਹਨ।

Punjabi news, latest news, Amritsar, fire news, Fire In Amritsar, Cashew Warehouse

ਜ਼ਿਆਦਾਤਰ ਸਾਮਾਨ ਕਾਜੂ ਦਾ ਸੀ, ਜੋ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਸੇਵਾ ਕਮੇਟੀ ਦੀ ਗੱਡੀ ਲੈ ਕੇ ਪਹੁੰਚੇ ਹਰਸ਼ ਮਨਚੰਦਾ ਨੇ ਦੱਸਿਆ ਕਿ ਕਰੀਬ 6 ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਲੱਗੀਆਂ ਹੋਈਆਂ ਹਨ।

-PTC News

  • Share