ਅੱਤਵਾਦ ਨੂੰ ਕਦੇ ਸਹੀ ਨਹੀਂ ਠਹਿਰਾਇਆ ਜਾ ਸਕਦਾ, ਮਨੁੱਖਤਾ ਲਈ ਹੈ ਸਭ ਤੋਂ ਵੱਡਾ ਖਤਰਾ : ਜੈਸ਼ੰਕਰ

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 46 ਵੇਂ ਸੈਸ਼ਨ ਦੇ ਉੱਚ-ਪੱਧਰੀ ਹਿੱਸੇ ਨੂੰ ਆਪਣੇ ਵਰਚੁਅਲ ਭਾਸ਼ਣ ਵਿਚ ਜੈਸ਼ੰਕਰ ਨੇ ਅੱਤਵਾਦ, ਆਲਮੀ ਅਸਮਾਨਤਾਵਾਂ ਅਤੇ ਹਥਿਆਰਬੰਦ ਟਕਰਾਵਾਂ ਸਮੇਤ ਮਨੁੱਖੀ ਅਧਿਕਾਰਾਂ ਦੇ ਏਜੰਡੇ ਨੂੰ ਦਰਪੇਸ਼ ਚੁਣੌਤੀਆਂ ਪ੍ਰਤੀ ਸੰਯੋਜਿਤ ਗਲੋਬਲ ਜਵਾਬ ਦੇਣ ਦੀ ਮੰਗ ਕੀਤੀ।Terrorism Pakistan's policy, very hard to conduct normal relations': S  Jaishankar | India News – India TV

Read more : ਇਸ ਸੂਬੇ ‘ਚ ਪ੍ਰਾਈਵੇਟ ਬੱਸ ਡਰਾਈਵਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

ਉਹਨਾਂ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡਾ ਖਤਰਾ ਹੈ। ਇਸ ਬਾਰੇ ਵਧੇਰੇ ਜਾਣਕਰੀ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਕਦੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਇਸ ਦੇ ਪ੍ਰਾਯੋਜਕਾਂ ਦੀ ਤੁਲਨਾ ਪੀੜਤਾਂ ਨਾਲ ਕੀਤੀ ਜਾ ਸਕਦੀ ਹੈ।

Geopolitical Dynamics: Private Military Corporations – expert debate of the  Warsaw Institute Review coming soon! - The Warsaw Institute Review

Read more : Toolkit case : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ਨੇ ਇਹਨਾਂ ਸ਼ਰਤਾਂ ਦੇ ਅਧਾਰ ‘ਤੇ ਦਿੱਤੀ ਜ਼ਮਾਨਤ

ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 46ਵੇਂ ਸੈਸ਼ਨ ਦੇ ਉੱਚ ਪੱਧਰੀ ਖੰਡ ਨੂੰ ਸੰਬੋਧਿਤ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਵਿਰੋਧ ਅਪਰਾਧ ਹੈ ਅਤੇ ਇਹ ਜੀਵਨ ਦੇ ਅਧਿਕਾਰ ਦੇ ਸਭ ਤੋਂ ਬੁਨਿਆਦੀ ਮਨੁੱਖਈ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਨੇ ਡਿਜੀਟਲ ਤਰੀਕੇ ਨਾਲ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਤਵਾਦ ਮਨੁੱਖੀ ਜਾਤੀ ਲਈ ਸਭ ਤੋਂ ਗੰਭੀਰ ਖਤਰਿਆਂ ‘ਚੋਂ ਇਕ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਦਾ ਪੀੜਤ ਹੋਣ ਦੇ ਨਾਤੇ ਅੱਤਵਾਦ ਵਿਰੁੱਧ ਗਲੋਬਲੀ ਕਾਰਵਾਈ ‘ਚ ਭਾਰਤ ਸਭ ਤੋਂ ਅਗੇ ਰਿਹਾ ਹੈ।

Terrorism is acknowledged policy of Pakistan: Jaishankar » Sirf News

ਇਹ ਸਿਰਫ ਉਸ ਵੇਲੇ ਹੋ ਸਕਦਾ ਹੈ ਜਦ ਮਨੁੱਖੀ ਅਧਿਕਾਰਾਂ ਨਾਲ ਨਜਿੱਠਣ ਵਾਲੀਆਂ ਸੰਸਥਾਵਾਂ ਸਮੇਤ ਸਾਰਿਆਂ ਨੂੰ ਇਸ ਦਾ ਸਪੱਸ਼ਟ ਅਹਿਸਾਸ ਹੋ ਕਿ ਅੱਤਵਾਦ ਨੂੰ ਕਦੇ ਸਹੀ ਨਹੀਂ ਠਹਿਰਾਇਆ ਜਾ ਸਕਦਾ ਨਾ ਹੀ ਇਸ ਦੇ ਪ੍ਰਾਯੋਜਕਾਂ ਦੀ ਤੁਲਨਾ ਪੀੜਤਾਂ ਨਾਲ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਅੱਤਵਾਦ ਨਾਲ ਨਜਿੱਠਣ ਲਈ ਪਿਛਲੇ ਮਹੀਨੇ ਸੰਯੁਕਤ ਰਾਸ਼ਟਰ ‘ਚ ਅੱਠ ਸੂਤਰੀ ਕਾਰਜਯੋਜਨਾ ਪੇਸ਼ ਕੀਤੀ ਸੀ।