ਮੁੱਖ ਖਬਰਾਂ

ਪੰਜਾਬ ਦੇ ਇਸ ਹਸਪਤਾਲ 'ਚੋਂ ਅੱਤਵਾਦੀ ਹੋਇਆ ਫਰਾਰ, ਪੁਲਿਸ ਨੇ ਤਸਵੀਰ ਕੀਤੀ ਜਾਰੀ

By Riya Bawa -- September 04, 2022 7:21 am -- Updated:September 04, 2022 2:49 pm

ਅੰਮ੍ਰਿਤਸਰ: ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫਰਾਰ ਹੋਏ ਅੱਤਵਾਦੀ ਦਾ ਇੱਕ ਦਿਨ ਬਾਅਦ ਵੀ ਪੰਜਾਬ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਗੁਰਦਾਸਪੁਰ ਦੇ ਕਸਬਾ ਤਿੱਬੜ ਅਧੀਨ ਪੈਂਦੇ ਪਿੰਡ ਗੋਤਪੋਕਰ ਦੇ ਰਹਿਣ ਵਾਲੇ ਫਰਾਰ ਅੱਤਵਾਦੀ ਆਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਮੁਲਜ਼ਮ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਅੰਮ੍ਰਿਤਸਰ ਪੁਲਿਸ ਨੇ ਅੱਤਵਾਦੀ ਦੀ ਗ੍ਰਿਫ਼ਤਾਰੀ ਦੇ ਸਬੰਧ ਵਿੱਚ ਮੋਬਾਈਲ ਨੰਬਰ ਜਾਰੀ ਕੀਤੇ ਹਨ।

ਅੰਮ੍ਰਿਤਸਰ ਦੇ ਮੈਂਟਲ ਹਸਪਤਾਲ 'ਚੋਂ ਫਰਾਰ ਹੋਏ ਹਵਾਲਾਤੀ ਆਸ਼ੀਸ਼ ਮਸੀਹ ਦੇ ਮਾਮਲੇ ਵਿੱਚ ਵੱਡਾ ਅਪਡੇਟ ਆਇਆ ਹੈ। ਅੰਮ੍ਰਿਤਸਰ ਮਜੀਠਾ ਰੋਡ ਪੁਲਿਸ ਵੱਲੋਂ 10 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ 4 ਪੁਲਿਸ ਅਧਿਕਾਰੀ 5 ਹਵਾਲਾਤੀ ਦੇ ਪਰਿਵਾਰਿਕ ਮੈਂਬਰ ਅਤੇ ਇਕ ਹਵਾਲਾਤੀ ਅਸੀਸ ਮਸੀਹ ਹਨ।

police

ਪੰਜਾਬ ਪੁਲਿਸ ਨੇ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੇ ਐਸਐਚਓ ਦਾ ਮੋਬਾਈਲ ਨੰਬਰ 9781130215 ਅਤੇ ਸਬ-ਇੰਸਪੈਕਟਰ ਵਿਲਸਨ ਕੁਮਾਰ ਦਾ ਮੋਬਾਈਲ ਨੰਬਰ 6283017052 ਭੇਜਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਆਸ਼ੀਸ਼ ਮਸੀਹ ਨਜ਼ਰ ਆਉਂਦਾ ਹੈ ਤਾਂ ਉਹ ਉਪਰੋਕਤ ਦੋ ਨੰਬਰਾਂ 'ਤੇ ਕਿਸੇ ਵੀ ਨੰਬਰ 'ਤੇ ਜਾਣਕਾਰੀ ਦੇ ਸਕਦਾ ਹੈ।

ਇਹ ਵੀ ਪੜ੍ਹੋ: Asia Cup 2022 ਦੇ ਸੁਪਰ 4 ਪੜਾਅ ਦਾ ਆਖ਼ਰੀ ਸ਼ਡਿਊਲ ਜਾਰੀ, ਭਲਕੇ ਹੋਵੇਗਾ ਭਾਰਤ- ਪਾਕਿਸਤਾਨ ਦਾ ਮੈਚ

ਪਰ ਇਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਪੁਲਿਸ ਪਾਰਟੀ ਦੀ ਮੌਜੂਦਗੀ 'ਚ ਅੱਤਵਾਦੀ ਕਿਵੇਂ ਭੱਜਣ 'ਚ ਕਾਮਯਾਬ ਹੋਇਆ, ਇਸ ਦੀ ਜਾਂਚ ਜਾਰੀ ਹੈ। ਇਸ ਦੇ ਭੱਜਣ ਵਿੱਚ ਹੋਰ ਕਿਸਦਾ ਹੱਥ ਹੈ? ਕਈ ਸਵਾਲ ਉਠਾਏ ਜਾ ਰਹੇ ਹਨ ਕਿ ਜੇਕਰ ਇਹ ਅੱਤਵਾਦੀ ਮਾਨਸਿਕ ਰੋਗੀ ਸੀ ਤਾਂ ਉਹ ਭੱਜਿਆ ਕਿਵੇਂ? ਪੁਲਿਸ ਅੱਤਵਾਦੀ ਦੀ ਭਾਲ ਕਰ ਰਹੀ ਹੈ ਅਤੇ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਗਰੋਹ ਦਾ ਅਸ਼ੀਸ਼ ਮਸੀਹ ਹਿੱਸਾ ਹੈ, ਉਸ ਨੂੰ ਪਾਕਿਸਤਾਨ ਵਿੱਚ ਬੈਠੇ ਦਹਿਸ਼ਤਗਰਦ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਦੇ ਮੁਖੀ ਲਖਬੀਰ ਸਿੰਘ ਰੋਡੇ ਨੇ ਸਮਰਥਨ ਦਿੱਤਾ ਸੀ। ਇੰਨਾ ਹੀ ਨਹੀਂ ਲਖਬੀਰ ਰੋਡੇ ਨੇ ਪੰਜਾਬ ਵਿੱਚ ਚਾਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਸ ਗਰੋਹ ਦੀ ਮਦਦ ਲਈ ਸੀ ਪਰ ਪੰਜਾਬ ਪੁਲਿਸ ਨੇ ਉਸ ਦੇ ਮਨਸੂਬਿਆਂ 'ਤੇ ਤਿੰਨੋਂ ਵਾਰ ਪਾਣੀ ਫੇਰ ਦਿੱਤਾ। ਜਦਕਿ ਦੋਸ਼ੀ ਪਠਾਨਕੋਰਟ ਕੈਂਟ ਇਲਾਕੇ ਦੇ ਬਾਹਰ ਬੰਬ ਸੁੱਟਣ 'ਚ ਸਫਲ ਰਹੇ ਸੀ।

-PTC News

  • Share