ਸਿੱਖ ਸਮਾਜ ਦੇ ਯੋਗਦਾਨ ਨੂੰ ਦੇਸ਼ ਕਦੇ ਭੁਲਾ ਨਹੀਂ ਸਕਦਾ : ਮੋਦੀ
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਧੁਨਿਕ ਭਾਰਤ ਪੂਰੇ ਦੇਸ਼ਾਂ ਉਤੇ ਆਪਣੀ ਛਾਪ ਛੱਡ ਰਿਹਾ ਹੈ। ਉਨ੍ਹਾਂ ਨੇ ਕਿਹਾ ਵਿਦੇਸ਼ੀ ਦੇਸ਼ ਭਾਰਤ ਦੀ ਉਦਹਾਰਣ ਦੇ ਰਹੇ ਹਨ। ਕੋਰੋਨਾ ਵਾਇਰਸ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਭਾਰਤ ਕੋਰੋਨਾ ਵੈਕਸੀਨ ਕਿਥੋਂ ਲੈ ਕੇ ਆਵੇਗਾ ਪਰ ਉਹ ਭਾਰਤ ਸਭ ਤੋਂ ਵੱਡਾ ਦੇਸ਼ ਸਾਬਤ ਹੋਇਆ ਹੈ।
99 ਫ਼ੀਸਦੀ ਵੈਕਸੀਨ ਭਾਰਤ ਵੱਲੋਂ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤ ਪ੍ਰਤੀ ਹੋਰਨਾਂ ਦੇਸ਼ਾਂ ਨਜ਼ਰੀਆ ਬਦਲ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਿੱਚ ਬੈਠਾ ਭਾਈਚਾਰਾ ਭਾਰਤ ਦੀ ਛਵੀ ਵਿੱਚ ਸੁਧਾਰ ਕਰ ਰਿਹਾ ਹੈ। ਸਾਡੇ ਗੁਰੂ ਸਾਹਿਬਾਨ ਨੇ ਰਾਸ਼ਟਰ ਨੂੰ ਉਪਰ ਰੱਖ ਕੇ ਭਾਰਤ ਨੂੰ ਇਕ ਸੂਤਰ ਵਿਚ ਪਰੋਇਆ। ਗੁਰੂ ਨਾਨਕ ਦੇਵ ਜੀ ਨੇ ਪੂਰੇ ਰਾਸ਼ਟਰ ਦੀ ਚੇਤਨਾ ਨੂੰ ਜਗਾਇਆ ਸੀ। ਪੂਰੇ ਰਾਸ਼ਟਰ ਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਦਾ ਰਾਹ ਵਿਖਾਇਆ ਸੀ।
ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਹੈ। ਆਜ਼ਾਦੀ ਦੀ ਲੜਾਈ ਵਿੱਚ ਤੇ ਆਜ਼ਾਦੀ ਤੋਂ ਬਾਅਦ ਵੀ ਸਿੱਖ ਸਮਾਜ ਦਾ ਜੋ ਯੋਗਦਾਨ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ ਅਤੇ ਪੂਰਾ ਭਾਰਤ ਸਨਮਾਨ ਮਹਿਸੂਸ ਕਰਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਯੋਗਦਾਨ ਹੋਵੇ ਜਾਂ ਅੰਗਰੇਜ਼ਾਂ ਖ਼ਿਲਾਫ਼ ਲੜਾਈ ਹੋਵੇ ਤੇ ਜਲ੍ਹਿਆਂਵਾਲਾ ਬਾਗ ਦੇ ਬਿਨਾਂ ਭਾਰਤ ਦਾ ਇਤਿਹਾਸ ਤੇ ਹਿੰਦੁਸਤਾਨ ਕਦੇ ਪੂਰਾ ਨਹੀਂ ਹੁੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਹਰ ਸੰਭਵ ਚਾਰਾਜ਼ੋਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਲੈਫਟੀਨੈਂਟ ਜਨਰਲ ਬੀਐਸ ਰਾਜੂ ਥਲ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ