ਇੱਕ ਦੂਜੇ ਦੇ ਹੋਏ ਕੈਟਰੀਨਾ ਕੈਫ-ਵਿੱਕੀ ਕੌਸ਼ਲ, ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ
Vicky Kaushal Katrina Kaif wedding: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅੱਜ ਵਿਆਹ ਦੇ ਬੰਦਨ ਵਿੱਚ ਬੰਨ੍ਹੇ ਗਏ ਹਨ। ਆਖਰਕਾਰ ਉਹ ਖੂਬਸੂਰਤ ਪਲ ਆ ਗਿਆ, ਜਿਸ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਅੱਜ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ।
ਸੋਸ਼ਲ ਮੀਡੀਆ 'ਤੇ ਇਕ ਫੈਨ ਪੇਜ ਨੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਵਿੱਕੀ ਪਿੰਕ ਸ਼ੇਰਵਾਨੀ 'ਚ ਨਜ਼ਰ ਆ ਰਹੇ ਹਨ, ਜਦਕਿ ਕੈਟਰੀਨਾ ਰੈੱਡ ਲਹਿੰਗੇ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਦੀ ਆਪਣੇ ਪਹਿਲੀ ਤਸਵੀਰ ਵਿੱਕੀ ਕੌਸ਼ਲ ਨੇ ਸ਼ੇਅਰ ਕਰ ਦਿੱਤੀ ਹੈ।View this post on Instagram