ਮੁੱਖ ਖਬਰਾਂ

ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ, ਸੋਨਾ ਹੋਵੇਗਾ ਮਹਿੰਗਾ

By Ravinder Singh -- July 01, 2022 12:48 pm

ਨਵੀਂ ਦਿੱਲੀ : ਸਰਕਾਰ ਨੇ ਸੋਨੇ ਦੀ ਵਧਦੀ ਦਰਾਮਦ ਤੇ ਵੱਧਦੇ ਚਾਲੂ ਖਾਤੇ ਦੇ ਘਾਟੇ ਨੂੰ ਰੋਕਣ ਲਈ ਇਸ ਧਾਤ ਉਤੇ ਦਰਾਮਦ ਡਿਊਟੀ 10.75 ਫੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਹੈ। ਸਰਕਾਰ ਨੇ ਸੋਨੇ ਦੀ ਵਧਦੀ ਦਰਾਮਦ ਅਤੇ ਵਧਦੇ ਚਾਲੂ ਖਾਤੇ ਦੇ ਘਾਟੇ (CAD) ਨੂੰ ਰੋਕਣ ਲਈ ਇਸ ਮਹਿੰਗੀ ਧਾਤ ਉਪਰ ਦਰਾਮਦ ਡਿਊਟੀ 10.75 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰ ਦਿੱਤੀ ਹੈ। ਫੀਸ ਵਿੱਚ ਬਦਲਾਅ 30 ਜੂਨ ਤੋਂ ਲਾਗੂ ਹੋ ਗਿਆ ਹੈ। ਪਹਿਲਾਂ ਸੋਨੇ 'ਤੇ ਬੇਸਿਕ ਕਸਟਮ ਡਿਊਟੀ 7.5 ਫੀਸਦੀ ਸੀ, ਜੋ ਹੁਣ 12.5 ਫੀਸਦੀ ਹੋ ਜਾਵੇਗੀ।

ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ, ਸੋਨਾ ਹੋਵੇਗਾ ਮਹਿੰਗਾਸੋਨੇ ਉਤੇ ਪ੍ਰਭਾਵੀ ਕਸਟਮ ਡਿਊਟੀ 2.5 ਫੀਸਦੀ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈਸ ਦੇ ਨਾਲ 15 ਫ਼ੀਸਦੀ ਹੋਵੇਗੀ। ਸੋਨੇ ਦੀ ਦਰਾਮਦ 'ਚ ਅਚਾਨਕ ਤੇਜ਼ੀ ਆਈ ਹੈ ਅਤੇ ਮਈ 'ਚ ਕੁੱਲ 107 ਟਨ ਸੋਨਾ ਦਰਾਮਦ ਕੀਤਾ ਗਿਆ ਸੀ, ਜਦਕਿ ਜੂਨ 'ਚ ਵੀ ਸੋਨੇ ਦੀ ਕਾਫੀ ਦਰਾਮਦ ਹੋਈ ਸੀ। ਵਿੱਤ ਮੰਤਰਾਲੇ ਨੇ ਕਿਹਾ ਕਿ ਸੋਨੇ ਦੀ ਦਰਾਮਦ ਵੱਧਣ ਕਾਰਨ ਚਾਲੂ ਖਾਤੇ ਦੇ ਘਾਟੇ 'ਤੇ ਦਬਾਅ ਵਧ ਰਿਹਾ ਹੈ।

ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ, ਸੋਨਾ ਹੋਵੇਗਾ ਮਹਿੰਗਾਪਿਛਲੇ ਸਾਲ ਸਰਕਾਰ ਨੇ ਬਜਟ 'ਚ ਦਰਾਮਦ ਡਿਊਟੀ 'ਚ ਕਟੌਤੀ ਕੀਤੀ ਸੀ। ਇਸ ਤੋਂ ਪਹਿਲਾਂ ਸੋਨੇ ਅਤੇ ਚਾਂਦੀ 'ਤੇ 12.5 ਫੀਸਦੀ ਦਰਾਮਦ ਡਿਊਟੀ ਸੀ, ਜਿਸ ਨੂੰ ਬਜਟ 2021 'ਚ ਘਟਾ ਕੇ 7.5 ਫੀਸਦੀ ਕਰ ਦਿੱਤਾ ਗਿਆ ਹੈ। ਹੁਣ ਇਕ ਵਾਰ ਫਿਰ ਇਸ ਨੂੰ ਘਟਾ ਕੇ 12.5 ਫ਼ੀਸਦੀ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ, ਸੋਨਾ ਹੋਵੇਗਾ ਮਹਿੰਗਾਸੋਨੇ ਉਪਰ ਦਰਾਮਦ ਡਿਊਟੀ ਵਧਣ ਦਾ ਅਸਰ ਅੱਜ MCX 'ਤੇ ਵੀ ਦੇਖਣ ਨੂੰ ਮਿਲਿਆ ਅਤੇ MCX 'ਤੇ ਸੋਨਾ ਲਗਭਗ 3 ਫੀਸਦੀ ਵਧ ਕੇ 51,900 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਸੋਨੇ ਦਾ ਭਾਅ ਵਿੱਚ ਵੱਡਾ ਫ਼ਰਕ ਪੈ ਗਿਆ। ਇਸ ਦੇ ਨਾਲ  ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਵਾਧਾ ਹੋਣ ਦੇ ਆਸਾਰ ਹਨ।


ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨੇ ਫੜੀ ਰਫ਼ਤਾਰ, ਤੀਜੇ ਦਿਨ ਮਿਲੇ 200 ਤੋਂ ਵੱਧ ਮਰੀਜ਼, ਇੱਕ ਮੌਤ

  • Share