ਮੁੱਖ ਖਬਰਾਂ

ਨਹਿੰਗ ਸਿੰਘਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ

By Ravinder Singh -- May 16, 2022 6:31 pm -- Updated:May 16, 2022 6:40 pm

ਸਮਰਾਲਾ : ਸਮਰਾਲਾ ਦੇ ਪਿੰਡ ਮੰਜਾਲੀਆ ਵਿਖੇ ਨਿਹੰਗ ਸਿੰਘਾਂ ਨੇ ਕੁੱਟ ਕੁੱਟ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਸਥਾਨਕ ਇਕ ਪਿੰਡ ਦੀ ਕੁੜੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ ਸੀ। ਕੁੜੀ ਦੇ ਲਾਪਤਾ ਹੋਣ ਮਗਰੋਂ ਪੁਲਿਸ ਦੀ ਜਾਂਚ ਦੌਰਾਨ ਹੀ ਨਿਹੰਗ ਸਿੰਘਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ।

ਨਹਿੰਗ ਸਿੰਘਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆਘਟਨਾ ਮਗਰੋਂ ਰੋਸ ਵਜੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਥਾਣਾ ਸਮਰਾਲਾ ਬਾਹਰ ਰੋਡ ਜਾਮ ਕਰ ਦਿੱਤਾ ਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਥੇ ਹੀ ਪੁਲਿਸ ਤੋਂ ਬਚਣ ਲਈ ਇੱਕ ਨਿਹੰਗ ਵੱਲੋਂ ਖੇਤਾਂ ਵਿੱਚ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਫੜ ਲਿਆ। ਬਾਕੀ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਾਸੀ ਕੂਹਲੀ ਕਲਾਂ ਵਜੋਂ ਹੋਈ ਹੈ।

ਨਹਿੰਗ ਸਿੰਘਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਿੰਡ ਮੰਜਾਲੀਆ ਦੀ ਕੁੜੀ ਕਰੀਬ 6 ਦਿਨਾਂ ਤੋਂ ਘਰੋਂ ਗਾਇਬ ਹੈ। ਕੁੜੀ ਨੂੰ ਭਜਾ ਕੇ ਲੈ ਜਾਣ ਦੇ ਸ਼ੱਕ ਵਿੱਚ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਮਰਾਲਾ ਥਾਣਾ ਵਿਖੇ ਸ਼ਿਕਾਇਤ ਦਿੱਤੀ ਹੋਈ ਸੀ ਜਿਸ ਦੀ ਪੜਤਾਲ ਲਈ ਐਤਵਾਰ ਨੂੰ ਅਵਤਾਰ ਸਿੰਘ ਨੂੰ ਥਾਣੇ ਬੁਲਾਇਆ ਹੋਇਆ ਸੀ। ਕੁੜੀ ਦੇ ਪਰਿਵਾਰ ਵਾਲਿਆਂ ਦੇ ਨਾਲ ਪਿੰਡ ਮੰਜਾਲੀਆ ਵਿਖੇ ਹੀ ਡੇਰਾ ਬਣਾ ਕੇ ਰਹਿਣ ਵਾਲੇ ਨਿਹੰਗ ਸਿੰਘ ਵੀ ਆਏ ਹੋਏ ਸੀ। ਪੁਲਿਸ ਦੀ ਪੜਤਾਲ ਤੋਂ ਬਾਅਦ ਜਦੋਂ ਉਹ ਅਵਤਾਰ ਸਿੰਘ ਨੂੰ ਲੈ ਕੇ ਕੂਹਲੀ ਕਲਾਂ ਵਿਖੇ ਜਾਣ ਲੱਗੇ ਤਾਂ ਨਿਹੰਗ ਸਿੰਘਾਂ ਨੇ ਉਨ੍ਹਾਂ ਨੂੰ ਵਰਗਲਾ ਲਿਆ ਅਤੇ ਕਿਹਾ ਕਿ ਇਕ ਵਾਰ ਕੁੜੀ ਦੇ ਪਿੰਡ ਆਓ। ਨਿਹੰਗ ਸਿੰਘ ਉਨ੍ਹਾਂ ਨੂੰ ਗੱਲਾਂ ਵਿੱਚ ਪਾ ਕੇ ਪਿੰਡ ਲੈ ਗਏ ਜਿਥੇ ਅਵਤਾਰ ਸਿੰਘ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਨਾਲ ਅਵਤਾਰ ਸਿੰਘ ਦੀ ਮੌਤ ਹੋ ਗਈ।

ਨਹਿੰਗ ਸਿੰਘਾਂ ਨੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆਦੂਜੇ ਪਾਸੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਰਵੀ ਕੁਮਾਰ ਨੇ ਦੱਸਿਆ ਕਿ 9 ਵਿਅਕਤੀਆਂ ਵਿੱਚੋਂ ਪੁਲਿਸ ਨੇ 5 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤੇ 4 ਦੀ ਭਾਲ ਜਾਰੀ ਹੈ। ਉਨ੍ਹਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਕਿਸਾਨ ਦੀ ਜ਼ਮੀਨ ਕੁਰਕੀ ਕਰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਧਰਨਾ

  • Share