ਲੁਟੇਰਿਆਂ ਨੇ ਥਾਣੇਦਾਰ ਨੂੰ ਗੋਲੀ ਮਾਰ ਕੇ ਕੀਤਾ ਕਤਲ

By Jagroop Kaur - November 01, 2020 12:11 pm

ਤਰਨਤਾਰਨ:ਸ਼ਹਿਰ 'ਚ ਦੇਰ ਰਾਤ ਪੰਜਾਬ ਪੁਲਿਸ ਡਾਗ ਸੁਕਵੈਡ ਦੇ ਥਾਣੇਦਾਰ ਤੇ ਉਸ ਦੇ ਬੇਟੇ ਦੇ ਉੱਤੇ ਲੁਟੇਰਿਆ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।ਉਥੇ ਹੀ ਲੁਟੇਰਿਆਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਲੁਟੇਰਿਆਂ ਨੇ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ ਤੇ ਥਾਣੇਦਾਰ ਦੀ ਮੌਤ ਹੋ ਗਈ ਅਤੇ ਥਾਣੇਦਾਰ ਦਾ ਪੁੱਤਰ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਏ. ਐਸ. ਆਈ. ਗੁਰਦੀਪ ਸਿੰਘ ਦੇਰ ਰਾਤ ਡਿਊਟੀ ਖਤਮ ਹੋਣ ਤੋਂ ਬਾਅਦ ਆਪਣੇ ਬੇਟੇ ਮਨਪ੍ਰੀਤ ਨਾਲ ਐਕਟਿਵਾ ਤੇ ਨੇੜਲੇ ਪਿੰਡ ਕੱਕਾ ਕੰਡਿਆਲਾ ਦਵਾਈ ਲੈਣ ਜਾ ਰਿਹਾ ਸੀ ਤੇ ਰਸਤੇ ਵਿੱਚ ਲੁਟੇਰਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ।Police officer shot dead

Police officer shot deadਵਾਰਦਾਤ ਮਗਰੋਂ ਸਥਾਨਕ ਲੋਕਾਂ ਵਲੋਂ ਜ਼ਖਮੀ ਪੁੱਤਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐਸ. ਪੀ. ਕਵਲਜੀਤ ਸਿੰਘ, ਡੀ. ਐਸ. ਪੀ. ਪਰਮਜੀਤ ਸਿੰਘ, ਐਸ. ਐਚ. ਓ. ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਫਿਲਹਾਲ ਥਾਣੇਦਾਰ ਗੁਰਦੀਪ ਸਿੰਘ ਦੀ ਮ੍ਰਿਤਕ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਲੁਟੇਰਿਆਂ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ।Police officer shot dead

Police officer shot deadਜ਼ਿਕਰਯੋਗ ਹੈ ਕਿ ਸੂਬੇ 'ਚ ਲਗਾਤਾਰ ਅਪ੍ਰਾਧਿਕ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ , ਅਜਿਹੇ ਚ ਹੌਂਸਲੇ ਇੰਨੇ ਬੁਲਡਨ ਹੋਗਏ ਹਨ ਕਿ ਹੁਣ ਪੁਲਿਸ ਮੁਲਾਜ਼ਮ ਤੱਕ ਸੁਰਖਿਅਤ ਨਹੀਂ ਹਨ। ਜੋ ਕਿ ਚਿੰਤਾ ਦਾ ਵਿਸ਼ਾ ਹੈ , ਲੋੜ ਹੈ ਅਜਿਹੇ ਅਪਰਾਧੀਆਂ 'ਤੇ ਠੱਲ ਪਾਉਣ ਦੀ।

adv-img
adv-img