Fri, Apr 26, 2024
Whatsapp

ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਸਤੰਬਰ ਨੂੰ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨ

Written by  Ravinder Singh -- September 28th 2022 03:33 PM -- Updated: September 28th 2022 03:34 PM
ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਸਤੰਬਰ ਨੂੰ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਸਤੰਬਰ ਨੂੰ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਭਾਰਤ 'ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟਬੁੱਢਾ, ਬਲਦੇਵ ਸਿੰਘ ਸਿਰਸਾ, ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਸੁਖਪਾਲ ਸਿੰਘ ਡੱਫਰ, ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਹਰਸ਼ਲਿਦਰ ਸਿੰਘ ਕਿਸ਼ਨਗੜ੍ਹ, ਅਮਰਜੀਤ ਸਿੰਘ ਰੜਾ, ਗੁਰਚਰਨ ਸਿੰਘ ਭੀਖੀ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਰਘਬੀਰ ਸਿੰਘ ਭੰਗਾਲਾ, ਰਜਿੰਦਰ ਸਿੰਘ ਬੈਨੀਪਾਲ, ਸ਼ੇਰਾ ਅਠਵਾਲ, ਬਲਬੀਰ ਸਿੰਘ ਰੰਧਾਵਾ ਆਦਿ ਕਿਸਾਨ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ 2 ਅਗਸਤ ਨੂੰ ਕਿਸਾਨਾਂ ਨਾਲ ਹੋਈ ਮੀਟਿੰਗ 'ਚ ਮੰਨੀਆਂ ਹੋਈਆਂ ਮੰਗਾਂ ਤੋਂ ਹੁਣ ਸਰਕਾਰ ਮੁੱਕਰ ਰਹੀ ਹੈ, ਉੱਪਰੋਂ ਕੁਦਰਤੀ ਕਰੋਪੀ ਕਾਰਨ ਝੋਨੇ ਦੀ ਇਕ ਲੱਖ ਏਕੜ ਤੋਂ ਵੱਧ ਫ਼ਸਲ ਵਾਇਰਸ ਨਾਲ ਖ਼ਰਾਬ ਹੋ ਗਈ ਹੈ ਤੇ ਹੁਣੇ ਹੋਈ ਬੇਮੌਸਮੀ ਬਾਰਸ਼ ਨੇ ਝੋਨੇ ਸਮੇਤ ਸਬਜ਼ੀਆਂ ਚਾਰਾ ਤੇ ਗੰਨੇ ਦਾ ਭਾਰੀ ਨੁਕਸਾਨ ਕੀਤਾ ਹੈ, ਜਿਸ ਦਾ ਸਰਕਾਰ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਝੋਨੇ ਦੀ ਪੈਦਾਵਾਰ ਨਾਲੋਂ ਘੱਟ ਝੋਨਾ ਖ਼ਰੀਦਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਪਰਾਲੀ ਨਾ ਸਾੜਨ ਬਦਲੇ ਦਿੱਤੇ ਜਾਣ ਵਾਲੇ ਮੁਆਵਜ਼ੇ ਤੋਂ ਮੁੱਕਰ ਕੇ ਕਿਸਾਨਾਂ ਦਾ ਹੋਰ ਵੀ ਆਰਥਿਕ ਨੁਕਸਾਨ ਕਰਨ ਉਤੇ ਸਰਕਾਰ ਤੁਲੀ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਸਤੰਬਰ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨਕਿਸਾਨ ਆਗੂਆਂ ਨੇ ਕਿਹਾ ਕਿ ਲੰਪੀ ਸਕਿਨ ਬਿਮਾਰੀ ਕਾਰਨ ਕਿਸਾਨਾਂ ਦੇ ਪਸ਼ੂ ਧਨ ਦੇ ਹੋਏ ਨੁਕਸਾਨ ਦੀ ਪੂਰਤੀ ਲਈ, ਕੱਚੇ ਵੈਟਰਨਰੀ ਇੰਸਪੈਕਟਰ ਨੂੰ ਪੱਕਿਆਂ ਕਰਨਾ, ਗੰਨੇ ਦਾ ਰੇਟ ਭਾਅ 470 ਰੁਪਏ ਪ੍ਰਤੀ ਕੁਇੰਟਲ ਲਾਗਤ ਮੁੱਲ਼ ਨੂੰ ਮੁੱਖ ਰੱਖ ਕੇ ਤੈਅ ਕਰਨਾ, ਫਗਵਾੜਾ ਮਿੱਲ ਸਮੇ ਨਿੱਜੀ ਮਿੱਲਾਂ ਤੋਂ ਗੰਨੇ ਦਾ ਬਕਾਇਆ ਲੈਣਾ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀਆਂ ਦਿਵਾਉਣ, DSR (ਸਿੱਧੀ ਬਿਜਾਈ) ਵਾਲੇ ਝੋਨੇ ਦੀ ਸਹਾਇਤਾ ਰਾਸ਼ੀ ਨਾ ਦੇਣਾ, 2 ਕਨਾਲਾਂ ਤੱਕ ਦੀ ਰਜਿਸਟਰੀ ਲਈ NOC 'ਚ ਛੋਟ ਨਾ ਦੇਣਾ, ਹੜ੍ਹ ਕਾਰਨ ਦਰਿਆਵਾਂ ਨੇੜੇ ,ਬਾਰਸ਼, ਗੜ੍ਹੇਮਾਰੀ, ਸੁੰਡੀ ਜਾਂ ਮੱਛਰ ਕਾਰਨ ਨਰਮਾ, ਝੋਨਾ, ਸਬਜ਼ੀਆਂ ਤੇ ਕਿਨੂੰਆਂ ਦੇ ਬਾਗਾਂ ਦੇ ਨੁਕਸਾਨ ਦੀ ਪੂਰਤੀ, ਬਾਸਮਤੀ ਤੇ ਐਮਐਸਪੀ ਦੀ ਗਰੰਟੀ, ਬੰਦ ਪਈਆਂ ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣਾ, 5 ਨਵੰਬਰ ਨੂੰ ਖੰਡ ਮਿੱਲਾਂ ਨੂੰ ਚਾਲੂ ਕਰਨ ਤੋਂ ਵੀ ਸਰਕਾਰ ਅਸਮਰੱਥ ਜਾਪਦੀ ਹੈ। ਪਾਵਰਕਾਮ ਦੇ ਮਹਿਕਮੇ ਨਾਲ ਸਬੰਧਤ ਮੁਸ਼ਕਲਾਂ ਦਾ ਹੱਲ ਨਾ ਕਰਨ, ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਦੇ ਰਲੇਵੇਂ ਨੂੰ ਨਾ ਰੋਕਣਾ, 2007 ਦੀ ਪਾਲਿਸੀ ਅਨੁਸਾਰ 19200 ਨਿਕਾਸੀ 70 ਹਜ਼ਾਰ ਏਕੜ ਜ਼ਮੀਨ ਦੇ ਇੰਤਕਾਲ ਨੂੰ ਬਹਾਲ ਕਰਵਾਉਣਾ, ਜ਼ਮੀਨਾਂ ਦੇ ਅਬਾਦਕਾਰ ਕਿਸਾਨਾਂ ਦੇ ਉਜਾੜੇ ਨੂੰ ਰੋਕਦੇ ਹੋਏ ਟੋਕਨ ਮਨੀ ਲੈ ਕਿ ਮਾਲਕੀ ਹੱਕ ਦੇਣ, ਪੰਜਾਬ ਦੀਆਂ ਨੌਕਰੀਆਂ ਬਾਹਰੀ ਰਾਜਾਂ ਨੂੰ ਦੇਣ ਵਿਰੁੱਧ, ਰੇਤਾ ਦੀ ਸਪਲਾਈ ਯਕੀਨੀ ਆਦਿ ਮੰਗਾਂ ਸਬੰਧੀ ਸੂਬਾ ਸਰਕਾਰ ਦੇ ਮੁਕਰਨ ਕਾਰਨ ਜ਼ਬਰਦਸਤ ਰੋਸ ਵਜੋਂ 30 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 2 ਅਗਸਤ ਦੇ ਰੋਡ ਜਾਮ ਕਰਨ ਦੇ ਮੁਲਤਵੀ ਕੀਤੇ ਹੋਏ ਧਰਨੇ ਨੂੰ ਮੁੜ ਲਾਗੂ ਕਰਦੇ ਹੋਏ ਪੰਜਾਬ 'ਚ ਰੋਡ ਜਾਮ ਕੀਤੇ ਜਾਣਗੇ। ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਕੀਤੀ ਮੰਗ ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਗੰਭੀਰ ਮੁਸ਼ਕਲਾਂ ਦੇ ਹੱਲ ਲਈ ਸਰਕਾਰ ਬਿਲਕੁਲ ਹੀ ਸੰਜੀਦਾ ਨਹੀਂ ਤੇ ਸਰਕਾਰ ਲਾਰੇ ਲੱਪੇ ਅਤੇ ਡੰਗ ਟਪਾਊ ਵਾਲੀ ਨੀਤੀ ਉਤੇ ਕੰਮ ਕਰ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੰਜਾਬ 'ਚ ਰੋਡ ਜਾਮ ਹੋਣ ਕਾਰਨ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 30 ਸਤੰਬਰ ਨੂੰ ਸਾਡਾ ਸਹਿਯੋਗ ਕਰਦੇ ਹੋਏ ਸਫਰ ਲਈ ਨਾਂ ਜਾਉ। ਐਬੂਲੈਂਸ ਮੈਡੀਕਲ ਸੇਵਾਵਾਂ ਅਤੇ ਸਕੂਲ ਵਾਹਨਾਂ ਨੂੰ ਛੋਟ ਦਿੱਤੀ ਜਾਵੇਗੀ। -PTC News  


Top News view more...

Latest News view more...