Fri, Apr 26, 2024
Whatsapp

ਚੋਰਾਂ ਵੱਲੋਂ ਕੇਨਰਾ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼

Written by  Riya Bawa -- August 07th 2022 09:47 AM -- Updated: August 07th 2022 09:50 AM
ਚੋਰਾਂ ਵੱਲੋਂ ਕੇਨਰਾ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼

ਚੋਰਾਂ ਵੱਲੋਂ ਕੇਨਰਾ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼

ਫਗਵਾੜਾ: ਪੰਜਾਬ ਵਿਚ ਲੁੱਟ ਖੋਹ ਦੀਆਂ ਖ਼ਬਰਾਂ ਅਕਸਰ ਦੇਖਣ ਨੂੰ ਮਿਲ ਰਹੀਆਂ ਹਨ। ਅੱਜ ਤਾਜਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਕੇਨਰਾ ਬੈਂਕ ਦੀ ਬਰਾਂਚ ਜੋ ਨੈਸ਼ਨਲ ਹਾਈਵੇ 'ਤੇ ਸਥਿਤ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਾਮਲਾ ਥਾਣਾ ਗੋਰਾਇਆ ਦੇ ਪਿੰਡ ਚਚਰਾੜੀ ਵਿਖੇ ਕੇਨਰਾ ਬੈਂਕ ਦੀ ਬਰਾਂਚ ਦਾ ਹੈ। ਚੋਰਾਂ ਵੱਲੋਂ ਕੇਨਰਾ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਜਾਣਕਾਰੀ ਮੁਤਾਬਕ ਬੈਂਕ ਦੇ ਬਾਹਰ ਲੱਗੀ ਏਟੀਐਮ ਮਸ਼ੀਨ ਦੇ ਸ਼ਟਰ ਨੂੰ ਤੜਕੇ ਤਿੰਨ ਵਜੇ ਦੇ ਕਰੀਬ ਗੈਸ ਕਟਰ ਗਰੋਹ ਵੱਲੋਂ ਕੱਟਿਆ ਗਿਆ ਪਰ ਕਿਸੇ ਵਿਅਕਤੀ ਵੱਲੋਂ ਲੁਟੇਰਿਆਂ ਦੀ ਇਸ ਹਰਕਤ ਨੂੰ ਦੇਖਿਆ ਗਿਆ ਜਿਸ ਨੇ ਫੌਰੀ ਤੌਰ 'ਤੇ ਇਸ ਦੀ ਸੂਚਨਾ ਗੋਰਾਇਆ ਪੁਲਸ ਅਤੇ ਬੈਂਕ ਮੁਲਾਜ਼ਮਾਂ ਨੂੰ ਦਿੱਤੀ। ਇਸ ਤੋਂ ਬਾਅਦ ਇਸ ਦੀ ਭਣਕ ਲੁਟੇਰਿਆਂ ਨੂੰ ਲੱਗੀ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਏ। ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਪਤਾ ਲੱਗਦਾ ਹੈ ਕਿ ਬਰੇਜ਼ਾ ਗੱਡੀ ਦੇ ਵਿੱਚ ਲੁਟੇਰੇ ਆਏ ਸਨ। ਇਹ ਵੀ ਪਤਾ ਲੱਗਾ ਹੈ ਕਿ ਲੁਟੇਰੇ ਆਪਣਾ ਗੈਸ ਕਟਰ ਵੀ ਇੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਚੋਰਾਂ ਵੱਲੋਂ ਕੇਨਰਾ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼ ਇਹ ਵੀ ਪੜ੍ਹੋ : ਡਾਇਰੀਆ ਫੈਲਣ ਕਰਨ 12 ਲੋਕ ਹੋਏ ਗੰਭੀਰ ਬਿਮਾਰ, ਬੱਚੇ ਦੀ ਮੌਤ ਬਣੀ ਚਿੰਤਾ ਦਾ ਵਿਸ਼ਾ ਬੈਂਕ ਦੀ ਲਾਪਰਵਾਹੀ ਦੀ ਗੱਲ ਕਰੀਏ ਤਾਂ ਆਪਣੇ ਨਲਾਇਕੀ ਨੂੰ ਲੁਕਾਉਣ ਲਈ ਬੈਂਕ ਦਾ ਅਧਿਕਾਰੀ ਮੀਡੀਆ ਅੱਗੇ ਕੁਝ ਵੀ ਦੱਸਣ ਜਾਂ ਬੋਲਣ ਨੂੰ ਤਿਆਰ ਨਹੀਂ ਹੈ। ਵਾਰ -ਵਾਰ ਪੁਲਸ ਵਲੋਂ ਆਪਣੀ ਮੀਟਿੰਗਾਂ ਵਿਚ ਬੈਂਕ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਕੋਈ ਸਕਿਉਰਿਟੀ ਗਾਰਡ ਰੱਖਿਆ ਜਾਵੇ ਪਰ ਬੈਂਕ ਵੱਲੋਂ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰੱਖਿਆ ਗਿਆ ਪੁਲੀਸ ਵੱਲੋਂ ਆਲੇ ਦੁਆਲੇ ਲੱਗੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। (ਮੁਨੀਸ਼ ਬਾਵਾ ਦੀ ਰਿਪੋਰਟ) -PTC News


Top News view more...

Latest News view more...