ਇਸ ਵਾਰ ਬੱਚੇ ਇੰਝ ਮਨਾ ਰਹੇ ਨੇ ‘ਬਾਲ ਦਿਵਸ’ ਤੇ ਦੀਵਾਲੀ

ਇਸ ਵਾਰ ਬੱਚੇ ਇੰਝ ਮਨਾ ਰਹੇ ਨੇ 'ਬਾਲ ਦਿਵਸ' ਤੇ ਦੀਵਾਲੀ

ਨਵੀਂ ਦਿੱਲੀ: 14 ਨਵੰਬਰ ਨੂੰ ਯਾਨੀ ਕਿ ਬਾਲ ਦਿਵਸ ਤੇ ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ‘ਚ ਮਨਾਇਆ ਜਾ ਰਿਹਾ ਹੈ। ਹਰ ਸਾਲ 14 ਨਵੰਬਰ ਨੂੰ ਦੇਸ਼ ਬਾਲ ਦਿਵਸ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਵਜੋਂ ਮਨਾਉਂਦਾ ਹੈ।

ਪਹਿਲਾਂ 20 ਨਵੰਬਰ ਨੂੰ ਸਰਵਵਿਆਪੀ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਸੀ। 1964 ‘ਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਜਸ਼ਨਾਂ ਨੂੰ ਉਨ੍ਹਾਂ ਦੇ ਜਨਮ ਦਿਵਸ ‘ਤੇ ਬੱਚਿਆਂ ਪ੍ਰਤੀ ਉਨ੍ਹਾਂ ਦੇ ਸ਼ੌਕ ਦੀ ਯਾਦ ਵਿਚ ਮਨਾਇਆ ਜਾਵੇ।

ਇਸ ਤਰ੍ਹਾਂ ਕਰਨ ਦੇ ਕਾਰਨ ਚਾਚਾ ਨਹਿਰੂ ਵਜੋਂ ਬੱਚਿਆਂ ਵਿਚ ਉਸਦੀ ਪ੍ਰਸਿੱਧੀ ਸੀ, ਇਸ ਲਈ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਸਨਮਾਨ ਦੇਣ ਲਈ ਸੰਸਦ ਵਿਚ ਇਕ ਮਤਾ ਪਾਸ ਕੀਤਾ ਗਿਆ।ਸਰਬਸੰਮਤੀ ਨਾਲ ਉਨ੍ਹਾਂ ਦਾ ਜਨਮਦਿਨ ਭਾਰਤ ਵਿਚ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ। ਉਦੋਂ ਤੋਂ, 14 ਨਵੰਬਰ ਨੂੰ ਬੱਚਿਆਂ ਦੇ ਅਧਿਕਾਰਾਂ, ਦੇਖਭਾਲ ਅਤੇ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਭਾਰਤ ‘ਚ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਬੀਤੇ ਸਾਲ ਤੇ ਝਾਤ ਮਾਰੀਏ ਤਾਂ ਇਸ ਦਿਨ ਬੱਚੇ ਬਹੁਤ ਉਤਸ਼ਾਹ ਨਾਲ 14 ਨਵੰਬਰ ਦੀ ਉਡੀਕ ਕਰਦੇ ਸੀ ਤਾਂ ਕਿ ਉਹਨਾਂ ਨੂੰ ਛੁੱਟੀ ਹੋਵੇ ਤੇ ਉਹ ਮੌਜ ਕਰ ਸਕਣ। ਪਰ ਇਸ ਸਾਲ ਕੁਝ ਵੱਖਰੀ ਹੀ ਤਸਵੀਰ ਪੇਸ਼ ਹੋ ਰਹੀ ਹੈ, ਉਸ ਦਾ ਕਾਰਨ ਕੋਰਨਾ ਮਾਹਮਾਰੀ ਹੈ ਜਿਸ ਦੇ ਕਾਰਨ ਬੱਚੇ ਆਨਲਾਈਨ ਪੜਾਈ ਕਰ ਰਹੇ ਹਨ ਤੇ ਇਸ ਮੁਸ਼ਿਕਲ ਦੌਰ ‘ਚ ਵੀ ਬੱਚੇ ਤੇ ਅਧਿਆਪਕ ਆਨਲਾਈਨ ਪੜਾਈ ਦੇ ਨਾਲ -ਨਾਲ ਇਹ ਖਾਸ ਦਿਨ ਵੀ ਮਨਾ ਰਹੇ ਹਨ।

ਬੱਚਿਆ ਵੱਲੋਂ ਉਤਸ਼ਾਹ ਦੇ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਇਸ ਸਾਲ ਬਾਲ ਦਿਵਸ ਦੇ ਨਾਲ ਨਾਲ ਦੀਵਾਲੀ ਵੀ ਹੈ, ਜਿਸ ਦੇ ਕਾਰਨ ਬੱਚਿਆ ‘ਚ ਅੱਜ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਉਤਸ਼ਾਹ ਦੇਖਣ ਨੁੰ ਮਿਲ ਰਿਹਾ ਹੈ।

-PTC News