Fri, Apr 26, 2024
Whatsapp

TikTok ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਨੇ ਸਰਕਾਰੀ ਅਧਿਕਾਰੀ ਦੀ ਕੀਤੀ ਕੁੱਟਮਾਰ, ਪੜ੍ਹੋ ਪੂਰਾ ਮਾਮਲਾ

Written by  Shanker Badra -- June 06th 2020 01:03 PM
TikTok ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਨੇ ਸਰਕਾਰੀ ਅਧਿਕਾਰੀ ਦੀ ਕੀਤੀ ਕੁੱਟਮਾਰ, ਪੜ੍ਹੋ ਪੂਰਾ ਮਾਮਲਾ

TikTok ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਨੇ ਸਰਕਾਰੀ ਅਧਿਕਾਰੀ ਦੀ ਕੀਤੀ ਕੁੱਟਮਾਰ, ਪੜ੍ਹੋ ਪੂਰਾ ਮਾਮਲਾ

TikTok ਸਟਾਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ ਨੇ ਸਰਕਾਰੀ ਅਧਿਕਾਰੀ ਦੀ ਕੀਤੀ ਕੁੱਟਮਾਰ, ਪੜ੍ਹੋ ਪੂਰਾ ਮਾਮਲਾ:ਹਿਸਾਰ : ਹਰਿਆਣਾ ਦੀ ਭਾਜਪਾ ਆਗੂ ਤੇ TikTok ਸਟਾਰਸੋਨਾਲੀ ਫੋਗਾਟ ਨੇ ਪੁਲਿਸ ਦੇ ਸਾਹਮਣੇ ਹੀ ਮਾਰਕੀਟ ਕਮੇਟੀ ਦੇ ਸੈਕਟਰੀ ਦੀ ਚੱਪਲਾਂ ਨਾਲ ਕੁੱਟਮਾਰ ਕਰ ਦਿੱਤੀ ਹੈ।ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੋਨਾਲੀ ਨੇ ਸੈਕਟਰੀ 'ਤੇ ਅਸ਼ਲੀਲ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਦਰਅਸਲ 'ਚ ਸੋਨਾਲੀ ਫੋਗਾਟ ਸ਼ੁੱਕਰਵਾਰ ਸਵੇਰੇ ਅਪਣੇ ਸਮਰਥਕਾਂ ਨਾਲ ਹਿਸਾਰ ਦੀ ਬਾਲਸਮੰਦ ਅਨਾਜ ਮੰਡੀ ਦਾ ਦੌਰਾ ਕਰਨ ਪਹੁੰਚੀ ਸੀ। ਇਸ ਦੌਰਾਨ ਹਿਸਾਰ ਮਾਰਕੀਟ ਕਮੇਟੀ ਵੀ ਉਥੇ ਮੌਜੂਦ ਸੀ। ਜਦੋਂ ਸੋਨਾਲੀ ਫੋਗਾਟ ਨੇ ਮਾਰਕੀਟ ਕਮੇਟੀ ਦੇ ਸਕੱਤਰ ਤੋਂ ਕਿਸਾਨਾਂ ਦੀਆਂ ਸ਼ਿਕਾਇਤਾਂ ਬਾਰੇ ਜਵਾਬ ਮੰਗਿਆ ਤਾਂ ਉਸਨੇ ਡਰਾਮੇਬਾਜ ਅਤੇ ਧਰਨੇਬਾਦ ਕਹਿੰਦੇ ਹੋਏ ਕੁੱਝ ਅਪਸ਼ਬਦ ਕਹੇ। ਇਸ ਤੋਂ ਨਾਰਾਜ਼ ਹੋ ਕੇ ਸੋਨਾਲੀ ਦੇ ਸਮਰਥਕਾਂ ਨੇ ਸੈਕਟਰੀ ਨਾਲ ਹੱਥੋਪਾਈ ਕੀਤੀ ਅਤੇ ਸੋਨਾਲੀ ਨੇ ਉਨ੍ਹਾਂ ਨੂੰ ਥੱਪੜਾਂ ਅਤੇ ਚੱਪਲਾਂ ਨਾਲ ਕੁੱਟਿਆ ਹੈ। ਇਸ ਵੀਡੀਓ ਵਿਚ ਸੋਨਾਲੀ ਫੋਗਾਟ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਮਾਰਕੀਟ ਕਮੇਟੀ ਦੇ ਸੈਕਟਰੀ ਦੇ ਮੂੰਹ, ਸਿਰ ਅਤੇ ਕਮਰ 'ਤੇ ਚੱਪਲਾਂ ਮਾਰਦੀ ਹੋਈ ਸਾਫ ਦਿਖਾਈ ਦੇ ਰਹੀ ਹੈ। ਓਧਰ ਮਾਰਕੀਟ ਕਮੇਟੀ ਦੇ ਸੈਕਟਰੀ ਸੁਲਤਾਨ ਸਿੰਘ ਨੇ ਕਿਹਾ ਹੈ ਕਿ ਉਹ ਇਸ ਕੁੱਟਮਾਰ ਦੀ ਘਟਨਾ ਤੋਂ ਬਹੁਤ ਦੁਖੀ ਹੈ। ਉਸ ਨੇ ਕਿਹਾ ਕਿ ਮਨ ਵਿੱਚ ਨੌਕਰੀ ਛੱਡ ਕੇ ਖੁਦਕੁਸ਼ੀ ਕਰਨ ਦਾ ਵਿਚਾਰ ਆ ਰਿਹਾ ਹੈ। ਸੁਲਤਾਨ ਸਿੰਘ ਨੇ ਦੱਸਿਆ ਕਿ ਉਸਨੇ ਉਸ ਨਾਲ ਕੁੱਟਮਾਰ ਦੀ ਸ਼ਿਕਾਇਤ ਬਾਲਸਾਮੰਦ ਥਾਣੇ ਵਿੱਚ ਦਿੱਤੀ ਹੈ। ਉਸਨੇ ਦੱਸਿਆ ਕਿ ਉਸਨੇ ਸੋਨਾਲੀ ਫੋਗਾਟ ਨੂੰ ਕੋਈ ਅਪਸ਼ਬਦ ਨਹੀਂ ਬੋਲਿਆ। ਦੱਸ ਦੇਈਏ ਕਿ ਸੋਨਾਲੀ ਫੋਗਾਟ ਅਕਸਰ ਹੀ ਵਿਵਾਦਾਂ 'ਚ ਰਹਿੰਦੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਇੱਕ ਰੈਲੀ 'ਚ ਭਾਰਤ ਮਾਤਾ ਕੀ ਜੈ ਨਾ ਬੋਲਣ 'ਤੇ ਮੌਜੂਦ ਲੋਕਾਂ ਨੂੰ ਉਸਨੇ ਪਾਕਿਸਤਾਨ ਚਲੇ ਜਾਣ ਦੀ ਸਲਾਹ ਦਿੱਤੀ ਸੀ। ਜ਼ਿਕਰਯੋਗ ਹੈ ਕਿ ਸੋਨਾਲੀ ਫੋਗਾਟ ਨੇ ਹਰਿਆਣਾ ਵਿਧਾਨ ਸਭਾ ਚੋਣਾਂ 2019 ਵਿਚ ਆਦਮਪੁਰ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਸੋਨਾਲੀ ਨੂੰ ਮੌਜੂਦਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਨੇ 29,471 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। -PTCNews


Top News view more...

Latest News view more...