ਪੱਛਮੀ ਬੰਗਾਲ 'ਚ ਬੰਬ ਹਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਇੱਕ ਕਰਮਚਾਰੀ ਦੀ ਮੌਤ, 2 ਜ਼ਖ਼ਮੀ

By Shanker Badra - February 24, 2021 10:02 am

ਮੇਦਿਨੀਪੁਰ : ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ 'ਚ ਬੀਤੀ ਰਾਤ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਬੰਬ ਅਤੇ ਗੋਲੀਆਂ ਨਾਲ ਕੀਤੇ ਗਏ ਹਮਲੇ ਵਿੱਚ ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਹਨ।

TMC worker killed, 2 injured in bomb attack in poll-bound Bengal ਪੱਛਮੀ ਬੰਗਾਲ 'ਚ ਬੰਬ ਹਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਇੱਕ ਕਰਮਚਾਰੀ ਦੀ ਮੌਤ, 2 ਜ਼ਖ਼ਮੀ

ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਨਰਾਇਣਗੜ੍ਹ ਥਾਣਾ ਖੇਤਰ ਅਧੀਨ ਆਉਂਦੇ ਅਭਿਰਾਮਪੁਰ ਪਿੰਡ ਵਿਚ ਸ਼ੌਭਿਕ ਦੋਲੁਈ ਅਤੇ ਦੋ ਹੋਰ ਤ੍ਰਿਣਮੂਲ ਕਾਂਗਰਸ ਦੇ ਵਰਕਰ ਬੈਠੇ ਸਨ, ਰਾਤ ਕਰੀਬ 9 ਵਜੇ ਤਿੰਨ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਨ੍ਹਾਂ ਵੱਲ ਬੰਬ ਸੁੱਟ ਦਿੱਤਾ।

TMC worker killed, 2 injured in bomb attack in poll-bound Bengal ਪੱਛਮੀ ਬੰਗਾਲ 'ਚ ਬੰਬ ਹਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਇੱਕ ਕਰਮਚਾਰੀ ਦੀ ਮੌਤ, 2 ਜ਼ਖ਼ਮੀ

ਪੁਲਿਸ ਅਧਿਕਾਰੀ ਦੇ ਮੁਤਾਬਿਕ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ 24 ਸਾਲਾ ਸ਼ੌਭਿਕ ਦੋਲੁਈ 'ਤੇ ਵੀ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਖੜਗਪੁਰ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਦੋਲੂਈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਗੰਭੀਰ ਹਾਲਤ ਵਿਚ ਮੇਦਿਨੀਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰ ਦਿੱਤਾ ਗਿਆ।

TMC worker killed, 2 injured in bomb attack in poll-bound Bengal ਪੱਛਮੀ ਬੰਗਾਲ 'ਚ ਬੰਬ ਹਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਇੱਕ ਕਰਮਚਾਰੀ ਦੀ ਮੌਤ, 2 ਜ਼ਖ਼ਮੀ

ਦੱਸਣਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਭਾਜਪਾ ਉੱਤੇ ਹਮਲੇ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਹਾਲਾਂਕਿ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਮਿਤ ਦਾਸ ਨੇ ਦਾਅਵਾ ਕੀਤਾ ਕਿ ਇਹ ਤ੍ਰਿਣਮੂਲ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਨਤੀਜਾ ਹੈ। ਉਸ ਖੇਤਰ ਵਿਚ ਤਣਾਅ ਫੈਲਿਆ ਹੋਇਆ ਸੀ ਜਿਥੇ ਇਕ ਵੱਡਾ ਪੁਲਿਸ ਟੁਕੜਾ ਭੇਜਿਆ ਗਿਆ ਹੈ।
-PTCNews

adv-img
adv-img