Tokyo Olympics 2020: ਮੀਰਾਬਾਈ ਚਾਨੂੰ ਨੂੰ ਮਿਲ ਸਕਦਾ ਹੈ ਗੋਲਡ ਮੈਡਲ, ਜਾਣੋ ਕਿਵੇਂ

By Jashan A - July 26, 2021 2:07 pm

ਨਵੀਂ ਦਿੱਲੀ: ਟੋਕੀਓ ਉਲੰਪਿਕ (Tokyo Olympics 2020) 'ਚ ਦੇਸ਼ ਨੂੰ ਪਹਿਲਾ ਮੈਡਲ ਜਿਤਾਉਣ ਵਾਲੀ ਮੀਰਾਬਾਈ ਚਾਨੂੰ ( Mirabai Chanu ) ਦੁਨੀਆ ਭਰ 'ਚ ਵਸਦੇ ਭਾਰਤੀਆਂ ਦਾ ਦਿਲ ਜਿੱਤ ਰਹੀ ਹੈ। ਪਿਛਲੇ ਸ਼ਨੀਵਾਰ ਨੂੰ ਵੇਟਲਿਫਟਿੰਗ (Weightlifting) 'ਚ ਸਿਲਵਰ ਮੈਡਲ ਜਿੱਤ ਕੇ ਪੂਰੀ ਦੁਨੀਆ 'ਚ ਭਾਰਤ ਦਾ ਨਾਮ ਰੋਸ਼ਨ ਕੀਤਾ। ਅਜਿਹੇ 'ਚ ਸਿਲਵਰ ਮੈਡਲ ਜਿੱਤਣ ਵਾਲੀ ਮੀਰਾਬਾਈ ਚਾਨੂੰ ਨੂੰ ਹੁਣ ਗੋਲਡ ਮੈਡਲ ਵੀ ਮਿਲ ਸਕਦਾ ਹੈ, ਕਿਉਂਕਿ ਟੋਕਿਓ ਓਲੰਪਿਕ(Tokyo Olympics 2020)'ਚ ਸ਼ਨੀਵਾਰ ਨੂੰ ਸੋਨੇ ਦਾ ਤਗ਼ਮਾ ਹਾਸਲ ਕਰਨ ਵਾਲੀ ਚੀਨ ਦੀ ਵੇਟਲਿਫਟਰ Zhihui Hou ਦਾ ਐਂਟੀ ਡੋਪਿੰਗ ਟੈਸਟ ਅਥਾਰਟੀ ਦੁਆਰਾ ਕੀਤਾ ਜਾਵੇਗਾ ਅਤੇ ਜੇ ਉਹ ਟੈਸਟ ਵਿੱਚ ਅਸਫਲ ਰਹੀ ਤਾਂ ਭਾਰਤ ਦੀ ਮੀਰਾਬਾਈ ਚਾਨੂ ਨੂੰ ਸੋਨ ਤਗਮਾ (Gold Medal) ਦਿੱਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ Zhihui Hou ਨੇ ਸ਼ਨੀਵਾਰ ਨੂੰ ਕੁਲ 210 ਕਿੱਲੋਗ੍ਰਾਮ ਦੇ ਨਾਲ ਸੋਨੇ ਦਾ ਤਗਮਾ ਹਾਸਲ ਕੀਤਾ ਸੀ ਅਤੇ ਇਕ ਨਵਾਂ ਓਲੰਪਿਕ ਰਿਕਾਰਡ ਬਣਾਇਆ ਸੀ। ਨਿਯਮਾਂ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ, ਜੇ ਕੋਈ ਐਥਲੀਟ ਡੋਪਿੰਗ ਟੈਸਟ ਵਿਚ ਅਸਫਲ ਰਹਿੰਦਾ ਹੈ ਤਾਂ ਉਹ ਅਥਲੀਟ ਜਿਸਨੇ ਚਾਂਦੀ ਦਾ ਤਗਮਾ ਜਿੱਤਿਆ ਹੈ ਉਸ ਨੂੰ ਗੋਲਡ ਮੈਡਲ ਦਿੱਤਾ ਜਾਵੇਗਾ।

ਹੋਰ ਪੜ੍ਹੋ: ਕਾਰਗਿਲ ਵਿਜੇ ਦਿਵਸ : ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਦਿੱਗਜਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜ਼ਿਕਰ ਏ ਖਾਸ ਹੈ ਕਿ 49 ਕਿੱਲੋਗ੍ਰਾਮ ਵਰਗ 'ਚ ਮੀਰਾਬਾਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀਆਂ ਚਾਰ ਸਫਲ ਕੋਸ਼ਿਸ਼ਾਂ ਦੌਰਾਨ ਕੁੱਲ 202 ਕਿਲੋਗ੍ਰਾਮ (ਸਨੈਚ ਵਿੱਚ 87 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ) ਵਜ਼ਨ ਚੁੱਕਿਆ ਤੇ ਸਿਲਵਰ ਮੈਡਲ ਹਾਸਲ ਕੀਤਾ ਸੀ।

-PTC News

adv-img
adv-img