Fri, Apr 26, 2024
Whatsapp

ਵੱਡੀ ਖ਼ਬਰ ! ਹੁਣ 1 ਅਪ੍ਰੈਲ ਤੋਂ ਵਹੀਕਲ ਚਾਲਕਾਂ ਨੂੰ ਦੇਣਾ ਪਵੇਗਾ ਵੱਧ ਟੋਲ ਟੈਕਸ , ਜਾਣੋਂ ਕਿਉਂ

Written by  Shanker Badra -- March 17th 2021 09:01 AM -- Updated: March 17th 2021 09:19 AM
ਵੱਡੀ ਖ਼ਬਰ ! ਹੁਣ 1 ਅਪ੍ਰੈਲ ਤੋਂ ਵਹੀਕਲ ਚਾਲਕਾਂ ਨੂੰ ਦੇਣਾ ਪਵੇਗਾ ਵੱਧ ਟੋਲ ਟੈਕਸ , ਜਾਣੋਂ ਕਿਉਂ

ਵੱਡੀ ਖ਼ਬਰ ! ਹੁਣ 1 ਅਪ੍ਰੈਲ ਤੋਂ ਵਹੀਕਲ ਚਾਲਕਾਂ ਨੂੰ ਦੇਣਾ ਪਵੇਗਾ ਵੱਧ ਟੋਲ ਟੈਕਸ , ਜਾਣੋਂ ਕਿਉਂ

ਨਵੀਂ ਦਿੱਲੀ :  ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਨੈਸ਼ਨਲ ਹਾਈਵੇ 'ਤੇ ਯਾਤਰਾ ਕਰਨ ਵਾਲਿਆਂ ਨੂੰ 1 ਅਪ੍ਰੈਲ ਤੋਂ ਟੋਲ ਪਲਾਜ਼ੇ 'ਤੇ ਵਧੀਆਂ ਕੀਮਤਾਂ ਦਾ ਭੁਗਤਾਨ ਕਰਨਾ ਪਵੇਗਾ ਕਿਉਂਕਿ ਰਾਸ਼ਟਰੀ ਰਾਜਮਾਰਗ ਅਥਾਰਟੀ ਆਫ ਇੰਡੀਆ (ਐਨਐਚਏਆਈ) ਟੋਲ ਰੇਟਾਂ ਵਿਚ 5 ਪ੍ਰਤੀਸ਼ਤ ਵਾਧਾ ਕਰਨ ਦੀ ਤਿਆਰੀ ਕਰ ਰਿਹਾ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ 26 ਮਾਰਚ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਕੀਤਾ ਐਲਾਨ [caption id="attachment_482054" align="aligncenter" width="1024"]toll tax : Pay More Toll Charges From April 1st As Govt Will Increase Toll Rates ਵੱਡੀ ਖ਼ਬਰ ! ਹੁਣ 1 ਅਪ੍ਰੈਲ ਤੋਂ ਵਹੀਕਲ ਚਾਲਕਾਂ ਨੂੰ ਦੇਣਾ ਪਵੇਗਾ ਵੱਧ ਟੋਲ ਟੈਕਸ , ਜਾਣੋਂ ਕਿਉਂ[/caption] ਇਸ ਦੇ ਨਾਲ ਹੀ ਮਾਸਿਕ ਪਾਸ ਵਿੱਚ ਵੀ 10 ਤੋਂ 20 ਰੁਪਏ ਤੱਕ ਵਾਧਾ ਹੋ ਸਕਦਾ ਹੈ। ਐਨਐਚਏਆਈ ਹਰ ਵਿੱਤੀ ਸਾਲ ਵਿਚ ਟੋਲ ਟੈਕਸ ਵਧਾਉਂਦੀ ਹੈ। ਫਾਸਟੈਗ ਦੇ ਲਾਜ਼ਮੀ ਹੋਣ ਤੋਂ ਬਾਅਦ ਟੋਲ ਟੈਕਸ ਵਿਚ ਹੋਏ ਵਾਧੇ ਨਾਲ ਟਰਾਂਸਪੋਰਟਰਾਂ ਦੇ ਨਾਲ-ਨਾਲ ਆਮ ਲੋਕਾਂ 'ਤੇ ਵੀ ਭਾਰੀ ਬੋਝ ਵਧਾਏਗਾ। ਗੋਰਖਪੁਰ ਵਿੱਚ ਤਿੰਨ ਟੋਲ ਪਲਾਜ਼ਾ 5 ਰੁਪਏ ਤੋਂ ਵਧਾ ਕੇ 30 ਰੁਪਏ ਕਰਨ ਦੀ ਉਮੀਦ ਹੈ। [caption id="attachment_482056" align="aligncenter" width="299"]toll tax : Pay More Toll Charges From April 1st As Govt Will Increase Toll Rates ਵੱਡੀ ਖ਼ਬਰ ! ਹੁਣ 1 ਅਪ੍ਰੈਲ ਤੋਂ ਵਹੀਕਲ ਚਾਲਕਾਂ ਨੂੰ ਦੇਣਾ ਪਵੇਗਾ ਵੱਧ ਟੋਲ ਟੈਕਸ , ਜਾਣੋਂ ਕਿਉਂ[/caption] ਵਿਭਾਗੀ ਅਧਿਕਾਰੀ ਨਯਨਸਰ, ਤਨੂਆ ਅਤੇ ਸ਼ੇਰਪੁਰ ਚਮਾਰਾ ਦੇ ਟੋਲ ਵਸੂਲੀ ਦੇ ਅਧਾਰ 'ਤੇ ਵਾਧੇ ਸਬੰਧੀ ਪ੍ਰਸਤਾਵ ਭੇਜਣਗੇ। ਇਸ ਦੇ ਨਾਲ ਸਥਾਨਕ ਵਾਹਨ ਮਾਲਕਾਂ ਦੀ ਜੇਬ 'ਤੇ ਭਾਰੀ ਬੋਝ ਪੈਣਾ ਤੈਅ ਹੈ। ਇਹ ਮੰਨਿਆ ਜਾਂਦਾ ਹੈ ਕਿ ਮਾਸਿਕ ਟੋਲ ਵਿਚ ਵੀ 10 ਤੋਂ 20 ਰੁਪਏ ਦਾ ਵਾਧਾ ਹੋ ਸਕਦਾ ਹੈ। [caption id="attachment_482055" align="aligncenter" width="835"]toll tax : Pay More Toll Charges From April 1st As Govt Will Increase Toll Rates ਵੱਡੀ ਖ਼ਬਰ ! ਹੁਣ 1 ਅਪ੍ਰੈਲ ਤੋਂ ਵਹੀਕਲ ਚਾਲਕਾਂ ਨੂੰ ਦੇਣਾ ਪਵੇਗਾ ਵੱਧ ਟੋਲ ਟੈਕਸ , ਜਾਣੋਂ ਕਿਉਂ[/caption] ਪੜ੍ਹੋ ਹੋਰ ਖ਼ਬਰਾਂ : ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ , ਫੇਸਬੁੱਕ 'ਤੇ ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ ਟਰਾਂਸਪੋਰਟਰ ਰਵਿੰਦਰ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਹੀ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਕਰਕੇ ਟਰਾਂਸਪੋਰਟਰ ਬਰਬਾਦ ਹੋ ਚੁੱਕੇ ਹਨ। ਹੁਣ ਨਵੇਂ ਟੋਲ ਰੇਟ ਨਾਲ ਕਾਰੋਬਾਰ 'ਤੇ ਮਾੜਾ ਅਸਰ ਪਵੇਗਾ। ਐਨਐਚਏਆਈ ਗੋਰਖਪੁਰ ਜ਼ੋਨ ਦੇ ਪ੍ਰੋਜੈਕਟ ਡਾਇਰੈਕਟਰ ਸੀਐਮ ਦਿਵੇਦੀ ਦਾ ਕਹਿਣਾ ਹੈ ਕਿ ਟੋਲ ਟੈਕਸ ਹਰ ਵਿੱਤੀ ਸਾਲ ਵਿੱਚ ਵੱਧਦਾ ਹੈ।  ਨਵੀਂਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਵਾਧੇ ਦਾ ਪ੍ਰਸਤਾਵ ਹੈੱਡਕੁਆਰਟਰ ਨੂੰ ਭੇਜਿਆ ਜਾ ਰਿਹਾ ਹੈ। -PTCNews


Top News view more...

Latest News view more...