Fri, Apr 26, 2024
Whatsapp

ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀ ਅੱਤਵਾਦੀ ਮੁਦਾਸੀਰ ਪੰਡਿਤ

Written by  Shanker Badra -- June 21st 2021 08:12 PM
ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀ ਅੱਤਵਾਦੀ ਮੁਦਾਸੀਰ ਪੰਡਿਤ

ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀ ਅੱਤਵਾਦੀ ਮੁਦਾਸੀਰ ਪੰਡਿਤ

ਕਸ਼ਮੀਰ : ਜੰਮੂ ਕਸ਼ਮੀਰ ਵਿੱਚਸੁਰੱਖਿਆ ਬਲਾਂ ਨੇ ਹੁਣ ਤੱਕ ਤਿੰਨ ਅੱਤਵਾਦੀਆਂ  ਦਿੱਤਾ ਹੈ। ਜਿਸ ਵਿੱਚ ਸਭ ਤੋਂ ਵੱਡਾ ਨਾਮ ਹੈ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਦਾ। ਮੁਦਾਸਿਰ ਪੰਡਿਤ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਲਈ ਮੁਸੀਬਤ ਬਣਿਆ ਹੋਇਆ ਸੀ। ਉਸ ਨੇ ਅੱਤਕ ਦੀ ਦੁਨੀਆ ਵਿੱਚ ਥੋੜ੍ਹੇ ਸਮੇਂ ਵਿਚ ਹੀ ਆਪਣਾ ਸਿੱਕਾ ਜਮਾ ਲਿਆ ਸੀ। ਉੱਤਰੀ ਕਸ਼ਮੀਰ ਦੇ ਸੋਪੋਰ ਦੇ ਗੁੰਡ ਬਰਾਥ ਖੇਤਰ ਵਿਚ ਮੁਦਾਸਿਰ ਪੰਡਿਤ ਦੇ ਮਾਰੇ ਜਾਣ ਤੋਂ ਬਾਅਦ ਪੁਲਿਸ ਫੋਰਸ ਦੇ ਨਾਲ-ਨਾਲ ਸਥਾਨਕ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮੁਦਾਸਿਰ ਪੰਡਿਤ ਕੌਣ ਹੈ, ਜਿਸ ਨੇ ਥੋੜੇ ਸਮੇਂ ਵਿੱਚ ਹੀ ਦਹਿਸ਼ਤ ਦੀ ਦੁਨੀਆ ਵਿੱਚ ਵੱਡਾ ਨਾਮ ਕਮਾਇਆ ਹੈ। [caption id="attachment_508673" align="aligncenter" width="273"]Top Lashkar commander terrorist Mudasir Pandit among 3 killed in Jammu and Kashmir encounter ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀਅੱਤਵਾਦੀ ਮੁਦਾਸੀਰ ਪੰਡਿਤ[/caption] ਪੜ੍ਹੋ ਹੋਰ ਖ਼ਬਰਾਂ : ਯੂਪੀ 'ਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਵਾਲੇ 2 ਲੋਕ ਗ੍ਰਿਫ਼ਤਾਰ  ਕੌਣ ਸੀ ਮੁਦਾਸਿਰ ਪੰਡਿਤ ਕਸ਼ਮੀਰ ਵਿਚ ਕਈ ਅੱਤਵਾਦੀ ਸੰਗਠਨ ਲੋਕਾਂ ਨੂੰ ਗੁੰਮ ਕਰਕੇ ਮੌਤ ਦੀ ਕਗਾਰ 'ਤੇ ਪਹੁੰਚਾ ਦਿੰਦੇ ਹਨ। ਅਜਿਹਾ ਹੀ ਨਾਪਾਕ ਕੰਮ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ। ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਐਤਵਾਰ ਦੇਰ ਰਾਤ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਉਸਨੇ ਕਈ ਘੰਟੇ ਸੁਰੱਖਿਆ ਬਲਾਂ ਨਾਲ ਫਾਇਰਿੰਗ ਕੀਤੀ ਪਰ ਆਖਰਕਾਰ ਉਹ ਮੁਕਾਬਲੇ ਵਿੱਚ ਮਾਰਿਆ ਗਿਆ। [caption id="attachment_508678" align="aligncenter" width="300"]Top Lashkar commander terrorist Mudasir Pandit among 3 killed in Jammu and Kashmir encounter ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀਅੱਤਵਾਦੀ ਮੁਦਾਸੀਰ ਪੰਡਿਤ[/caption] ਸੁਰੱਖਿਆ ਏਜੰਸੀਆਂ ਦੇ ਅਨੁਸਾਰ ਮੁਦਾਸੀਰ ਅਹਿਮਦ ਪੰਡਿਤ ਵੀ ਇੱਕ ਗੁੰਮਰਾਹ ਨੌਜਵਾਨ ਸੀ। ਉਸਦੇ ਪਿਤਾ ਦਾ ਨਾਮ ਮੁਸ਼ਤਾਕ ਅਹਿਮਦ ਪੰਡਿਤ ਸੀ। ਉਹ ਸੋਪੋਰ ਦੇ ਬੋਨਪੁਰਾ ਦਾ ਵਸਨੀਕ ਸੀ ਪਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸਨੇ ਦਹਿਸ਼ਤ ਦੇ ਰਾਹ 'ਤੇ ਚੱਲਣਾ ਸ਼ੁਰੂ ਕਰ ਦਿੱਤਾ। ਉਹ ਸਾਲ 2018 ਤੋਂ ਦੱਖਣੀ ਕਸ਼ਮੀਰ ਵਿੱਚ ਸਰਗਰਮ ਸੀ। ਇਸ ਦੌਰਾਨ ਪੰਡਤ ਦਾ ਨਾਮ ਸੁਰਖੀਆਂ ਵਿੱਚ ਆਇਆ ਜਦੋਂ ਉਸਨੇ ਕਸ਼ਮੀਰ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਉਸਦੀ ਦਹਿਸ਼ਤ ਦੀ ਕਹਾਣੀ ਉਥੇ ਹੀ ਖਤਮ ਨਹੀਂ ਹੋਈ। ਬਲਕਿ ਇਸ ਖ਼ੂਨੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸਦੇ ਹੌਂਸਲੇ ਹੋਰ ਉੱਚੇ ਹੋ ਗਏ। [caption id="attachment_508677" align="aligncenter" width="275"]Top Lashkar commander terrorist Mudasir Pandit among 3 killed in Jammu and Kashmir encounter ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀਅੱਤਵਾਦੀ ਮੁਦਾਸੀਰ ਪੰਡਿਤ[/caption] ਨਤੀਜਾ ਇਹ ਹੋਇਆ ਕਿ ਤਿੰਨ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਤੋਂ ਬਾਅਦ ਅੱਤਵਾਦੀ ਮੁਦਾਸਿਰ ਪੰਡਤ ਨੇ 2 ਕੌਂਸਲਰਾਂ ਨੂੰ ਵੀ ਮੌਤ ਦੀ ਨੀਂਦ ਸੁਲਾ ਦਿੱਤਾ ਸੀ। ਇਸ ਘਟਨਾ ਨੇ ਇਕ ਵਾਰ ਫਿਰ ਸੁਰੱਖਿਆ ਬਲਾਂ ਦੇ ਮੱਥੇ ਉਤੇ ਬਲ ਪਾ ਦਿੱਤਾ। ਲੋਕਾਂ ਵਿੱਚ ਉਸਦਾ ਖੌਫ਼  ਵੱਧ ਗਿਆ। ਇਸ ਤੋਂ ਬਾਅਦ ਜਿਵੇਂ ਉਸਦੇ ਸਿਰ 'ਤੇ ਖੂਨ ਸਵਾਰ ਸੀ ,ਜਿਸ ਕਾਰਨ ਉਸਨੇ ਕਈ ਨਿਰਦੋਸ਼ ਕਸ਼ਮੀਰੀਆਂ ਨੂੰ ਵੀ ਮਾਰ ਦਿੱਤਾ। ਹਰ ਰੋਜ਼ ਉਹ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। [caption id="attachment_508675" align="aligncenter" width="297"]Top Lashkar commander terrorist Mudasir Pandit among 3 killed in Jammu and Kashmir encounter ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀਅੱਤਵਾਦੀ ਮੁਦਾਸੀਰ ਪੰਡਿਤ[/caption] ਇਹੀ ਕਾਰਨ ਸੀ ਕਿ ਜਦੋਂ ਉਹ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ ਤਾਂ ਸਰਕਾਰ ਨੇ ਉਸ ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਪਰ ਇਸਦੇ ਬਾਵਜੂਦ ਉਹ ਕਾਨੂੰਨ ਅਤੇ ਸੁਰੱਖਿਆ ਬਲਾਂ ਨੂੰ ਚਕਮਾ ਦਿੰਦਾ ਰਿਹਾ। ਹੁਣ ਸੁਰੱਖਿਆ ਬਲਾਂ ਨੂੰ ਉਸ ਨੂੰ ਖਤਮ ਕਰਨ ਵਿਚ ਸਫਲਤਾ ਮਿਲੀ ਹੈ। ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਮੁਦਾਸਿਰ ਪੰਡਿਤ ਸਣੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਕਬਜ਼ੇ ਵਿਚੋਂ ਤਿੰਨ ਏ ਕੇ 47 ਸਮੇਤ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ ਕੀਤਾ ਹੈ। [caption id="attachment_508676" align="aligncenter" width="299"]Top Lashkar commander terrorist Mudasir Pandit among 3 killed in Jammu and Kashmir encounter ਲਸ਼ਕਰ ਦਾ ਚੋਟੀ ਦਾ ਕਮਾਂਡਰ ਮੁਦਾਸਿਰ ਪੰਡਿਤ ਢੇਰ , ਪੜ੍ਹੋ ਕੌਣ ਸੀਅੱਤਵਾਦੀ ਮੁਦਾਸੀਰ ਪੰਡਿਤ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ ਦੱਸ ਦੇਈਏ ਕਿ ਸਾਲ 1987 ਵਿੱਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਨੀਂਹ ਅਫਗਾਨਿਸਤਾਨ ਦੇ ਕੁੰਨਾਰ ਸੂਬੇ ਵਿੱਚ ਰੱਖੀ ਗਈ ਸੀ। ਲਸ਼ਕਰ-ਏ-ਤੋਇਬਾ ਦਾ ਮਤਲਬ ਹੈ ਅਛਾਈ ਦੀ ਫੌਜ ਪਰ ਹਾਫਿਜ਼ ਸਈਦ ਨੇ ਇਸ ਸੰਸਥਾ ਰਾਹੀਂ ਸਿਰਫ ਭੈੜੇ ਕੰਮ ਕੀਤੇ ਅਤੇ ਗੁਨਾਹਾਂ ਦੀ ਇਬਾਦਤ ਲਿਖੀ। ਹਾਫਿਜ਼ ਸਈਦ ਦੇ ਨਾਲ ਅਬਦੁੱਲਾ ਆਜ਼ਮ ਅਤੇ ਜ਼ਫਰ ਇਕਬਾਲ ਨਾਮ ਦੇ 2 ਹੋਰ ਲੋਕ ਇਸ ਸੰਗਠਨ ਦੀ ਸਥਾਪਨਾ ਵਿਚ ਸ਼ਾਮਲ ਸਨ। -PTCNews


Top News view more...

Latest News view more...