ਖਿਡੌਣਿਆਂ ਵਾਲੇ ਡੱਬੇ ‘ਚੋਂ ਨਿਕਲੀ ਬੰਦੂਕ ਕਾਰਨ ਵਾਪਰਿਆ ਹਾਦਸਾ, ਇੱਕ ਬੱਚੇ ਦੀ ਮੌਤ

ਹਮੇਸ਼ਾ ਸਾਨੂੰ ਵੱਡਿਆਂ ਵੱਲੋਂ ਇਹ ਨਸੀਹਤਾਂ ਦਿੱਤੀਆਂ ਜਾਂਦੀਆਂ ਹਨ ਕਿ ਬੱਚਿਆਂ ਨੂੰ ਇਕੱਲੇ ਨਾ ਛੱਡੋ, ਉਨ੍ਹਾਂ ਨੂੰ ਆਪਣੇ ਇਰਦ ਗਿਰਦ ਹੀ ਖੇਡਣ ਲਈ ਕਿਹਾ ਜਾਵੇ ਸਾਡੇ ਬਜ਼ੁਰਗ ਸਾਨੂੰ ਹਮੇਸ਼ਾ ਸਮਝਾਉਂਦੇ ਹਨ ।

ਅਣਗਹਿਲੀ ਕਿਸੇ ਵੀ ੍ਘਟਨਾ ਨੂੰ ਅੰਜਾਮ ਦੇ ਸਕਦੀ ਹੈ। ਅਮਰੀਕਾ ਦੇ ਉਪਨਗਰੀ ਮਿਨੀਪੋਲਿਸ ‘ਚ ਇੱਕ ਸੱਤ ਸਾਲ ਦੇ ਬੱਚੇ ਦੇ ਖਿਡੋਣੇ ਦੇ ਡੱਬੇ ਵਿੱਚੋਂ ਨਿਕਲੀ ਬੰਦੂਕ ਨਾਲ ਬੱਚੇ ਨੂੰ ਗੋਲੀ ਵੱਜਣ ਕਰਕੇ ਉਸਦੀ ਮੌਤ ਹੋ ਗਈ।

ਇਸ ਬੱਚੇ ਦਾ ਨਾਮ ਕੇਆਰਿਸ ਸੇਮੂਏਲਸ ਹੈ ‘ਤੇ ਵੀਰਵਾਰ ਨੂੰ ਪਲਾਏਮਾਊਥ ਦੇ ਟਾਊਨਹੋਮ ਅਪਾਰਮੈਂਟ ਵਿੱਚ ਆਪਣੇ ਤਿੰਨ ਭੈਣਭਰਾਵਾਂ ਨਾਲ  ਖੇਡ ਰਿਹਾ ਸੀ।ਕਿਸੇ ਘਰ ਦੇ ਜੀਅ ਜਾਂ ਵੱਡੇ ਦੀ ਗੈਰਮੌਜੂਦਗੀ ਵਿੱਚ ਇਹ ਬੱਚਾ ਹਾਦਸੇ ਦਾ ਸ਼ਿਕਾਰ ਹੋਇਆ।

ਕੇਆਰਿਸ ਦੀ ਮਾਤਾ ਜਦੋਂ ਉੱਥੇ ਪਹੁੰਚੀ ਤਾਂ ਉਹ ਲਹੂ ਲੁਹਾਨ ਪਿਆ ਸੀ। ਫਿਲਹਾਲ ਬੰਦੂਕ ਕਿਥੋਂ ਆਈ ਇਸ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਮਾਂ ਦੇ ਅਨੁਸਾਰ ਉਸਨੂੰ ਇਸ ਬੰਦੂਕ ਬਾਰੇ ਕੁਝ ਨਹੀਂ ਜਾਣਦੀ ਸੀ।ਕਿ ਇਹ ਕਿੱਥੋਂ ਆਈ ਹੈ। ਪੁਲਿਸ ਨੇ ਇਸ ਮਸਲੇ ਦੀ ਗੁੱਥੀ ਸੁਲਝਾਉਣ ਦੀ ਅਤੇ ਬੰਦੂਕ ਦੇ ਅਸਲ ਮਾਲਕ ਦੀ ਭਾਲ ਜਾਰੀ ਕਰ ਦਿੱਤੀ ਹੈ ਤਾਂ ਜੋ ਅਸਲ ਸੱਚ ਦਾ ਪਤਾ ਲੱਗ ਸਕੇ ਕਿ ਇਸ ਹਾਦਸੇ ਪਿੱਛੇ ਕੋਈ ਹੋਰ ਕਾਰਨ ਹੈ ਕਿ ਮਹਿਜ਼ ਅਣਗਹਿਲੀ ਕਾਰਨ ਹੀ ਇਹ ਘਟਨਾ ਵਾਪਰੀ ਹੈ।