Sat, May 31, 2025
Whatsapp

ਫ਼ਿਲਮ 'Chal Mera Putt 3' ਦਾ ਟ੍ਰੇਲਰ ਹੋਇਆ ਰਿਲੀਜ਼

Reported by:  PTC News Desk  Edited by:  Riya Bawa -- September 28th 2021 03:19 PM -- Updated: September 28th 2021 03:23 PM
ਫ਼ਿਲਮ 'Chal Mera Putt 3' ਦਾ ਟ੍ਰੇਲਰ ਹੋਇਆ ਰਿਲੀਜ਼

ਫ਼ਿਲਮ 'Chal Mera Putt 3' ਦਾ ਟ੍ਰੇਲਰ ਹੋਇਆ ਰਿਲੀਜ਼

ਚੰਡੀਗੜ੍ਹ: ਫਿਲਮ 'ਚਲ ਮੇਰਾ ਪੁੱਤ 2' ਤੋਂ ਬਾਅਦ ਅਮਰਿੰਦਰ ਗਿੱਲ ਦੀ ਫਿਲਮ 'Chal Mera Putt 3' ਦਾ ਟ੍ਰੇਲਰ ਰਿਲੀਜ਼ ਹੋ ਗੁਆ ਹੈ। ਦੱਸ ਦੇਈਏ ਕਿ ਫਿਲਮ ਚਲ ਮੇਰਾ ਪੁੱਤ 2 ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ, ਉੱਥੇ ਹੀ ਆਉਣ ਵਾਲੀ ਫਿਲਮ 'ਚਲ ਮੇਰਾ ਪੁੱਤ 3' ਦਾ ਟ੍ਰੇਲਰ ਵੀ ਜਾਰੀ ਕੀਤਾ ਗਿਆ ਹੈ। ਫ਼ਿਲਮ 1 ਅਕਤੂਬਰ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਤੋਂ ਸਾਫ ਹੈ ਕਿ ਫ਼ਿਲਮ ਦੇ ਵਿੱਚ ਕਾਮੇਡੀ ਭਰਪੂਰ ਹੈ। ਅਮਰਿੰਦਰ ਗਿੱਲ ਦੇ ਨਾਲ ਇਸ ਫ਼ਿਲਮ ਵਿੱਚ ਸਿਮੀ ਚਾਹਲ ਹੋਏਗੀ। ਇਸ ਫਿਲਮ ਵਿਚ ਅਮਰਿੰਦਰ ਗਿੱਲ, ਸਿਮੀ ਚਾਹਲ ਤੋਂ ਇਲਾਵਾ, ਫਿਲਮ ਵਿੱਚ ਇਫਤਿਕਾਰ ਠਾਕੁਰ, ਨਾਸਿਰ ਚਿਨਯੋਟੀ, ਅਕਰਮ ਉਦਾਸ, ਜ਼ਫਰੀ ਖਾਨ, ਹਰਦੀਪ ਗਿੱਲ, ਗੁਰਸ਼ਬਦ, ਰੂਬੀ ਅਨੂਮ ਤੇ ਹੋਰ ਬਹੁਤ ਸਾਰੇ ਸ਼ਾਮਲ ਹਨ। 'ਚਲ ਮੇਰਾ ਪੁੱਤ 3' ਰਾਕੇਸ਼ ਧਵਨ ਵੱਲੋਂ ਲਿੱਖੀ ਗਈ ਹੈ ਤੇ ਜਨਜੋਤ ਸਿੰਘ ਵੱਲੋਂ ਡਾਈਰੈਕਟ ਕੀਤੀ ਗਈ ਹੈ। ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜੁਦਾ ਅਤੇ ਜੁਦਾ 2 ਮਿਊਜ਼ਿਕ ਐਲਬਮ ਦੀ ਵੱਡੀ ਸਫਲਤਾ ਤੋਂ ਬਾਅਦ 'ਜੁਦਾ 3' ਨਾਲ ਲੋਕਾਂ ਦੇ ਦਿਲ ਜਿੱਤੇ ਹਨ। ਜੁਦਾ 3 ਐਲਬਮ ਅਜੇ ਵੀ ਟ੍ਰੈਂਡਿੰਗ ਚਾਰਟ 'ਤੇ ਹੈ। -PTC News


Top News view more...

Latest News view more...

PTC NETWORK