
ਬੀਤੇ ਲੰਬੇ ਸਮੇਂ ਤੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਰੇਲਗੱਡੀਆਂ ਦੀ ਆਵਾਜਾਈ ਬੰਦ ਕੀਤੀ ਗਈ ਸੀ। ਪਰ ਹੁਣ ਕਿਸਾਨਾਂ ਰੇਲ ਆਵਾਜਾਈ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਲੀਹ ‘ਤੇ ਆ ਸਕੇ , ਉਥੇ ਹੀ ਇਸ ਸਬੰਧੀ ਰੇਲਵੇ ਵਿਭਾਗ ਵਲੋਂ ਵੀ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਜਲਦ ਤੋਂ ਜਲਦ ਪੰਜਾਬ ਵਿਚ ਰੇਲ ਸੇਵਾਵਾਂ ਦੀ ਬਹਾਲੀ ਵੱਲ ਕਦਮ ਵਧਾਏਗਾ। ਇਸ ਦੀ ਪੁਸ਼ਟੀ ਮਿਨਿਸਟਰੀ ਆਫ ਰੇਲਵੇ ਵਲੋਂ ਇਕ ਟਵੀਟ ਕਰਕੇ ਕੀਤੀ ।
ਟਵੀਟ ‘ਚ ਕਿਹਾ ਗਿਆ ਹੈ ਕਿ ਜ਼ਰੂਰੀ ਰੱਖ-ਰਖਾਵ ਦੀ ਜਾਂਚ ਕਰਨ ਤੋਂ ਬਾਅਦ ਅਤੇ ਹੋਰ ਨਿਰਧਾਰਿਤ ਪ੍ਰੋਟੋਕੋਲ ਨੂੰ ਪੂਰਾ ਕਰਨ ਤੋਂ ਬਾਅਦ ਰੇਲਵੇ ਵਿਭਾਗ ਰੇਲ ਸੇਵਾਵਾਂ ਬਹਾਲ ਕਰੇਗਾ। ਰੇਲਵੇ ਵਿਭਾਗ ਨੂੰ ਪੰਜਾਬ ਸਰਕਾਰ ਤੋਂ ਮਾਲ ਗੱਡੀਆਂ ਅਤੇ ਯਾਤਰੀ ਰੇਲ ਸੇਵਾਵਾਂ ਦੀ ਮੁੜ ਸ਼ੁਰੂਆਤ ਲਈ ਜਾਣਕਾਰੀ ਪ੍ਰਾਪਤ ਹੋਈ ਹੈ। ਜਿਸ ‘ਚ ਇਹ ਕਿਹਾ ਗਿਆ ਹੈ ਕਿ ਰੇਲ ਦੇ ਕੰਮਕਾਜ ਲਈ ਹੁਣ ਟਰੈਕ ਸਾਫ ਹੋ ਗਏ ਹਨ।
ਹੋਰ ਪੜ੍ਹੋ : ਕਿਸਾਨਾਂ ਵੱਲੋਂ 26/27 ਦਾ ਮੋਰਚਾ ਅਣਮਿਥੇ ਸਮੇਂ ਲਈ ਰਹੇਗਾ ਜਾਰੀ : ਕਿਸਾਨ
ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਵਿਚ ਦੋ ਦਿਨਾਂ ਤੋਂ ਇਲਾਵਾ, ਖੇਤੀਬਾੜੀ ਦੇ ਨਿਯਮਾਂ ਨੂੰ ਲੈ ਕੇ ਚੱਲ ਰਹੀ ਰੇਲ ਨਾਕਾਬੰਦੀ ਕਾਰਨ ਗੁਡਜ਼ ਰੇਲ ਗੱਡੀਆਂ ਲਗਭਗ ਦੋ ਮਹੀਨਿਆਂ ਤੋਂ ਪੰਜਾਬ ਵਿਚ ਦਾਖਲ ਨਹੀਂ ਹੋ ਸਕੀਆਂ ਹਨ, ਜਿਸ ਕਾਰਨ ਕਣਕ ਅਤੇ ਕੋਇਲੇ ਦੀ ਸਪਲਾਈ ਲਈ ਥਰਮਲ ਲਈ ਬਿਜਾਈ ਕਰਨ ਵਾਲੀਆਂ ਖਾਦਾਂ ਸਮੇਤ ਜ਼ਰੂਰੀ ਚੀਜ਼ਾਂ ਦੀ ਘਾਟ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।