ਕਾਂਗੋ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਮਿਸ਼ਨ ਵਿੱਚ ਸ਼ਾਮਲ BSF ਦੇ ਦੋ ਜਵਾਨਾਂ ਦੀ ਹੋਈ ਮੌਤ
ਦੋਵੇਂ ਸੈਨਿਕ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨ ਦਾ ਹਿੱਸਾ ਸਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਦੇ ਰਹਿਣ ਵਾਲੇ ਬੀਐਸਐਫ ਦੇ ਦੋਵੇਂ ਜਵਾਨ ਹੈੱਡ ਕਾਂਸਟੇਬਲ ਸਨ। ਅੰਤਰਰਾਸ਼ਟਰੀ ਮੀਡੀਆ ਦੇ ਅਨੁਸਾਰ, ਪੂਰਬੀ ਸ਼ਹਿਰ ਗੋਮਾ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਖਿਲਾਫ ਪ੍ਰਦਰਸ਼ਨਾਂ ਦੇ ਦੂਜੇ ਦਿਨ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਅਤੇ ਲਗਭਗ 50 ਹੋਰ ਜ਼ਖਮੀ ਹੋ ਗਏ।

ਜੈਸ਼ੰਕਰ ਨੇ ਟਵੀਟ ਕੀਤਾ, ''ਕਾਂਗੋ 'ਚ ਬੀਐੱਸਐੱਫ ਦੇ ਦੋ ਬਹਾਦਰ ਭਾਰਤੀ ਸ਼ਾਂਤੀ ਰੱਖਿਅਕਾਂ ਦੀ ਮੌਤ 'ਤੇ ਬਹੁਤ ਦੁਖੀ ਹਾਂ। ਉਹ ਸੰਯੁਕਤ ਰਾਸ਼ਟਰ ਪੀਸਕੀਪਿੰਗ ਮਿਸ਼ਨ ਦਾ ਹਿੱਸਾ ਸੀ। ਇਨ੍ਹਾਂ ਘਿਨਾਉਣੇ ਹਮਲਿਆਂ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦੇ ਉਪ ਬੁਲਾਰੇ, ਫਰਹਾਨ ਹੱਕ ਨੇ ਮੰਗਲਵਾਰ ਨੂੰ ਇੱਕ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨ ਦੇ ਖਿਲਾਫ ਹਿੰਸਾ "ਵਧ ਰਹੀ ਹੈ"।
-PTC News