Fri, Apr 26, 2024
Whatsapp

ਨਹਿਰ 'ਚ ਨਹਾਉਣ ਗਏ ਦੋ ਬੱਚੇ ਪਾਣੀ ਦੇ ਤੇਜ਼ ਵਹਾਅ 'ਚ ਰੁੜੇ, ਇੱਕ ਬੱਚੇ ਦੀ ਮੌਤ

Written by  Joshi -- August 13th 2018 09:52 AM -- Updated: August 13th 2018 11:09 AM
ਨਹਿਰ 'ਚ ਨਹਾਉਣ ਗਏ ਦੋ ਬੱਚੇ ਪਾਣੀ ਦੇ ਤੇਜ਼ ਵਹਾਅ 'ਚ ਰੁੜੇ, ਇੱਕ ਬੱਚੇ ਦੀ ਮੌਤ

ਨਹਿਰ 'ਚ ਨਹਾਉਣ ਗਏ ਦੋ ਬੱਚੇ ਪਾਣੀ ਦੇ ਤੇਜ਼ ਵਹਾਅ 'ਚ ਰੁੜੇ, ਇੱਕ ਬੱਚੇ ਦੀ ਮੌਤ

ਜ਼ੀਰਾ ਰੋਡ 'ਤੇ ਸਥਿਤ ਨਹਿਰ 'ਚ ਨਹਾਉਣ ਲਈ ਗਏ ਮੋਗਾ ਨਿਵਾਸੀ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਦੋ ਨਾਬਾਲਗ ਬੱਚੇ ਨਹਿਰ 'ਚ ਡੁੱਬ ਗਏ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਘਟਨਾ ਦੀ ਖਬਰ ਮਿਲੀ ਤਾਂ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾਉਣ ਉਪਰੰਤ ਦੋਨਾਂ ਬੱਚਿਆਂ ਸਾਹਿਲ ਅਤੇ ਲੱਭਾ, ਦੀ ਭਾਲ ਕੀਤੀ ਗਈ , ਜਿਸ ਵਿੱਚੋਂ ਇੱਕ ਬੱਚੇ ਸਾਹਿਲ ਦੀ ਲਾਸ਼ ਨੂੰ ਘੱਲ ਕਲਾਂ ਨਹਿਰ ਦੇ ਪੁਲ ਕੋਲ ਬਰਾਮਦ ਕਰ ਲਿਆ ਗਿਆ ਪਰ ਲੱਭਾ ਦੀ ਭਾਲ ਅਜੇ ਤੱਕ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸਾਹਿਲ ਆਪਣੇ ਦੋਸਤ ਨਾਲ ਬਾਦ ਦੁਪਹਿਰ ਨਹਿਰ 'ਚ ਨਹਾਉਣ ਲਈ ਗਏ ਸਨ ਤੇ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਨਾਲ ਵਹਾ ਕੇ ਲੈ ਗਿਆ । ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ ।


  • Tags

Top News view more...

Latest News view more...