ਕਲਯੁੱਗੀ ਦੌਰ 'ਚ ਫਿਰ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , ਅੰਮ੍ਰਿਤਸਰ ਵਿਖੇ ਧਾਰਮਿਕ ਅਸਥਾਨ 'ਚ ਦੋ ਔਰਤਾਂ ਨਾਲ ਸਮੂਹਿਕ ਬਲਾਤਕਾਰ

By Kaveri Joshi - May 19, 2020 1:05 pm

ਅੰਮ੍ਰਿਤਸਰ :- ਕਲਯੁੱਗੀ ਦੌਰ 'ਚ ਫਿਰ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ , ਅੰਮ੍ਰਿਤਸਰ ਵਿਖੇ ਧਾਰਮਿਕ ਅਸਥਾਨ 'ਚ ਦੋ ਔਰਤਾਂ ਨਾਲ ਸਮੂਹਿਕ ਬਲਾਤਕਾਰ: ਕਲਯੁੱਗ ਦੇ ਦੌਰ 'ਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਤੁਹਾਡੇ ਦਿਲ ਨੂੰ ਹਲੂਣ ਕੇ ਰੱਖ ਦਿੰਦੀਆਂ ਹਨ । ਅਜਿਹੀ ਹੀ ਇੱਕ ਖਬਰ ਮਿਲੀ ਹੈ ਜਿਸ 'ਚ ਅੰਮ੍ਰਿਤਸਰ ਸਥਿੱਤ ਸ੍ਰੀ ਰਾਮ ਤੀਰਥ ਧਾਰਮਿਕ ਸਥਲ 'ਚ ਡੇਰਾ ਗਿਆਨ 'ਚ ਦੋ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਿਕ 2 ਔਰਤਾਂ ਜੋ ਕਿ ਐਤਵਾਰ ਨੂੰ ਸ੍ਰੀ ਰਾਮ ਤੀਰਥ ਵਿਖੇ ਮੱਥਾ ਟੇਕਣ ਵਾਸਤੇ ਗਈਆਂ ਸਨ । ਉਹਨਾਂ ਨੂੰ ਉੱਥੇ ਮੌਜੂਦ ਡੇਰੇ ਦੇ ਤਿੰਨ ਮਹੰਤਾਂ ਵੱਲੋਂ ਸਮੂਹਿਕ ਜਬਰ-ਜ਼ਨਾਹ ਦਾ ਸ਼ਿਕਾਰ ਬਣਾਇਆ ਗਿਆ ਅਤੇ ਬਾਅਦ 'ਚ ਉੱਥੇ ਹੀ ਬੰਧਕ ਬਣਾ ਕੇ ਰੱਖ ਲਿਆ ਗਿਆ ।

ਗ਼ੌਰਤਲਬ ਹੈ ਕਿ ਇਸ ਬਾਬਤ ਐੱਸ.ਐੱਸ.ਪੀ ਵਿਕਰਮ ਦੁੱਗਲ ਨੂੰ ਸ਼ਿਕਾਇਤ ਮਿਲਣ 'ਤੇ ਇਸ ਗੱਲ ਦਾ ਨੋਟਿਸ ਲੈਂਦਿਆਂ, ਅੰਮ੍ਰਿਤਸਰ ਪੁਲਿਸ ਨੇ ਐਸਪੀ ਅਮਨਦੀਪ ਕੌਰ ਅਤੇ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਵਿੱਚ ਇੱਕ ਟੀਮ ਰਵਾਨਾ ਕੀਤੀ ਅਤੇ ਪੀੜਤਾਂ ਦੀ ਭਾਲ ਅਤੇ ਬਚਾਅ ਲਈ ਭੇਜਿਆ। ਐੱਸਪੀ ਅਮਨਦੀਪ ਕੌਰ ਦੀ ਅਗਵਾਈ 'ਚ ਪੁਲਿਸ ਫੋਰਸ ਵੱਲੋਂ ਦੋਵਾਂ ਔਰਤਾਂ ਨੂੰ ਮੁਲਜ਼ਮਾਂ ਦੇ ਕਬਜ਼ੇ 'ਚੋਂ ਛੁਡਵਾਇਆ ਗਿਆ ।

ਜ਼ਿਕਰਯੋਗ ਹੈ ਕਿ ਇਲਾਜ ਲਈ ਹਸਪਤਾਲ ਦਾਖਲ ਕਰਵਾਉਣ ਉਪਰੰਤ ਔਰਤਾਂ ਦਾ ਮੈਡੀਕਲ ਕਰਵਾਇਆ ਗਿਆ ਹੈ, ਜਿਸ ਦੀ ਰਿਪੋਰਟ 'ਚ ਇਹ ਜ਼ਾਹਿਰ ਹੋਇਆ ਹੈ ਕਿ ਉਕਤ ਔਰਤਾਂ ਨਾਲ ਬਲਾਤਕਾਰ ਹੋਇਆ ਹੈ।

ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਤਿੰਨ ਪੁਜਾਰੀਆਂ ਅਤੇ ਇੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਹੰਤ ਗਿਰਧਾਰੀ ਲਾਲ ( ਮਹੰਤ ਗਿਰਧਾਰੀ ਨਾਥ, ਰਾਮਤੀਰਥ ਕੰਪਲੈਕਸ ਵਿਚ ਗੁਰੂ ਗਿਆਨ ਨਾਥ ਆਸ਼ਰਮ ਵਿਖੇ ਮੁੱਖ ਪੁਜਾਰੀ ਵਜੋਂ ਕੰਮ ਕਰ ਰਿਹਾ ਸੀ ) ਅਤੇ ਵਰਿੰਦਰ ਨਾਥ ਨੂੰ ਗ੍ਰਿਫ਼ਤਾਰ ਕੀਤਾ ਹੈ , ਜਦਕਿ ਫਰਾਰ ਹੋਏ ਦੋ ਮੁਲਜ਼ਮਾਂ ਦੀ ਭਾਲ ਜਾਰੀ ਹੈ।

adv-img
adv-img