
ਅਮਰੀਕਾ ਦੀ ਨਾਰਥ ਕੈਰੋਲਾਇਨਾ ਯੂਨੀਵਰਸਿਟੀ 'ਚ ਗੋਲੀਬਾਰੀ , 2 ਲੋਕਾਂ ਦੀ ਮੌਤਾਂ , 4 ਜ਼ਖਮੀ:ਅਮਰੀਕਾ : ਅਮਰੀਕਾ ਦੀ ਨਾਰਥ ਕੈਰੋਲਾਇਨਾ ਯੂਨੀਵਰਸਿਟੀ ਦੇ ਸ਼ਾਰਲੇ ਕੈਂਪਸ ਵਿੱਚ ਮੰਗਲਵਾਰ ਨੂੰ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋ ਗਏ ਹਨ।ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਘਟਨਾ ਤੋਂ ਬਾਅਦ ਪੂਰੇ ਕੈਂਪਸ ਵਿੱਚ ਹਫ਼ੜਾ-ਦਫ਼ੜੀ ਮਚੀ ਹੋਈ ਹੈ।ਫ਼ਿਲਹਾਲ ਇਸ ਬਾਰੇ ਅਜੇ ਕੋਈ ਸਬੂਤ ਨਹੀਂ ਮਿਲੇ ਕਿ ਸਾਰੇ ਜ਼ਖਮੀ ਵਿਦਿਆਰਥੀ ਸਨ ਜਾਂ ਨਹੀਂ।ਇਸ ਘਟਨਾ ਦੇ ਤੁਰੰਤ ਬਾਅਦ ਯੂਨੀਵਰਸਿਟੀ ਦੇ ਸਾਰੇ ਕੈਂਪਸ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਇਕ ਸ਼ੱਕੀ ਨੂੰ ਫੜ ਲਿਆ ਹੈ ਤੇ ਉਹ ਸਕੂਲੀ ਵਿਦਿਆਰਥੀ ਹੈ।ਅਗਲੇ ਹਫ਼ਤੇ ਇਥੇ ਪ੍ਰੀਖਿਆ ਸ਼ੁਰੂ ਹੋਣੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਿਸ ਦੋਸ਼ੀ ਨੂੰ ਫੜਿਆ ਹੈ ਉਸਨੇ ਇਕੱਲੇ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ