Fri, Apr 26, 2024
Whatsapp

ਇੱਕ ਉਬੇਰ ਕੈਬ ਦੇ ਡਰਾਈਵਰ ਨੇ ਰਾਤ ਦੇ 1 ਵਜੇ ਲੜਕੀ ਅਤੇ ਉਸਦੀ ਮਾਂ ਲਈ ਕੀਤਾ ਅਜਿਹਾ ਨੇਕ ਕੰਮ , ਲੋਕਾਂ ਨੇ ਕੀਤਾ ਸੈਲਿਊਟ

Written by  Shanker Badra -- October 17th 2018 08:48 PM -- Updated: October 17th 2018 09:32 PM
ਇੱਕ ਉਬੇਰ ਕੈਬ ਦੇ ਡਰਾਈਵਰ ਨੇ ਰਾਤ ਦੇ 1 ਵਜੇ ਲੜਕੀ ਅਤੇ ਉਸਦੀ ਮਾਂ ਲਈ ਕੀਤਾ ਅਜਿਹਾ ਨੇਕ ਕੰਮ , ਲੋਕਾਂ ਨੇ ਕੀਤਾ ਸੈਲਿਊਟ

ਇੱਕ ਉਬੇਰ ਕੈਬ ਦੇ ਡਰਾਈਵਰ ਨੇ ਰਾਤ ਦੇ 1 ਵਜੇ ਲੜਕੀ ਅਤੇ ਉਸਦੀ ਮਾਂ ਲਈ ਕੀਤਾ ਅਜਿਹਾ ਨੇਕ ਕੰਮ , ਲੋਕਾਂ ਨੇ ਕੀਤਾ ਸੈਲਿਊਟ

ਇੱਕ ਉਬੇਰ ਕੈਬ ਦੇ ਡਰਾਈਵਰ ਨੇ ਰਾਤ ਦੇ 1 ਵਜੇ ਲੜਕੀ ਅਤੇ ਉਸਦੀ ਮਾਂ ਲਈ ਕੀਤਾ ਅਜਿਹਾ ਨੇਕ ਕੰਮ , ਲੋਕਾਂ ਨੇ ਕੀਤਾ ਸੈਲਿਊਟ:ਉਬੇਰ ਕੈਬ ਦੀ ਗੱਡੀ 'ਚ ਅਕਸਰ ਹੀ ਲੜਕੀ ਨਾਲ ਛੇੜਛਾੜ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਜੋ ਮਾਮਲਾ ਹੁਣ ਸਾਹਮਣੇ ਆਇਆ ਹੈ ,ਇਸ ਮਾਮਲੇ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਤਰੀਫ਼ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਇੱਕ ਉਬੇਰ ਕੈਬ ਡਰਾਈਵਰ ਰਾਤ ਨੂੰ 1 ਵਜੇ 2 ਔਰਤਾਂ ਨੂੰ ਉਨ੍ਹਾਂ ਦੇ ਘਰ ਛੱਡਣ ਗਿਆ ਸੀ ਪਰ ਕੈਬ ਡਰਾਈਵਰ ਇਸ ਕਰਕੇ ਉਨ੍ਹਾਂ ਟਾਈਮ ਵਾਪਿਸ ਨਹੀਂ ਮੁੜਿਆ ,ਜਿਨ੍ਹਾਂ ਟਾਈਮ ਉਹ ਦੋਵੇਂ ਔਰਤਾਂ ਸੁਰੱਖਿਤ ਘਰ ਨਹੀਂ ਗਈਆਂ।ਉਬੇਰ ਕੈਬ ਡਰਾਈਵਰ ਦੀ ਇਸ ਬੁਹਾਦਰੀ ਕਰਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ। ਇਸ ਤੋਂ ਬਾਅਦ ਉਸ ਲੜਕੀ ਪ੍ਰਿਯਾਸਮੀਤਾ ਗੁਹਾ ਨੇ ਕੈਬ ਡਰਾਈਵਰ ਦੇ ਇਸ ਨੇਕ ਕੰਮ ਨੂੰ ਦੇਖਦੇ ਹੋਏ ਕੈਬ ਕੰਪਨੀ ਉਬੇਰ ਨੂੰ ਇੱਕ ਟਵੀਟ ਕੀਤਾ ,ਜਿਸ 'ਚ ਉਸ ਲੜਕੀ ਨੇ ਲਿਖਦੇ ਹੋਏ ਡਰਾਈਵਰ ਸੰਤੋਸ਼ ਦੀ ਖ਼ੂਬ ਤਰੀਫ਼ ਕੀਤੀ ਹੈ।ਜਿਸ ਦੇ ਬਾਅਦ ਉਬੇਰ ਕੈਬ ਡਰਾਈਵਰ ਸੰਤੋਸ਼ ਆਪਣੀ ਇਸ ਬਹਾਦੁਰੀ ਕਰਕੇ ਸੋਸ਼ਲ ਮੀਡੀਆ 'ਤੇ ਹੀਰੋ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਉਬੇਰ ਕੈਬ ਦਾ ਡਰਾਈਵਰ ਸੰਤੋਸ਼ ਇੱਕ ਪ੍ਰਿਯਾਸਮੀਤਾ ਗੁਹਾ ਨਾਂਅ ਦੀ ਲੜਕੀ ਅਤੇ ਉਸਦੀ ਮਾਂ ਨੂੰ ਉਨ੍ਹਾਂ ਦੇ ਟਿਕਾਣੇ 'ਤੇ ਛੱਡਣ ਗਿਆ ਸੀ ਪਰ ਜਿਸ ਸੋਸਾਇਟੀ ਵਿੱਚ ਉਹ ਰਹਿੰਦੇ ਸਨ,ਉਸ ਸੋਸਾਇਟੀ ਦਾ ਗੇਟ ਬੰਦ ਸੀ।ਉਸ ਵਕਤ ਰਾਤ ਦੇ ਕਰੀਬ 1 ਵਜੇ ਦਾ ਸਮਾਂ ਸੀ।ਦੱਸਿਆ ਜਾਂਦਾ ਹੈ ਕਿ ਡਰਾਈਵਰ ਸੰਤੋਸ਼ ਨੇ ਰਾਈਡ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਮਾਵਾਂ-ਧੀਆਂ ਨੂੰ ਇਕੱਲਾ ਨਹੀਂ ਛੱਡਿਆ।ਜਦੋਂ ਤੱਕ ਸੋਸਾਇਟੀ ਦਾ ਗੇਟ ਨਹੀਂ ਖੁੱਲਿਆ।ਉਨ੍ਹਾਂ ਟਾਈਮ ਉਹ ਕਾਰ ਡਰਾਈਵਰ ਸੰਤੋਸ਼ ਕਰੀਬ ਡੇਢ ਘੰਟਾ ਉਨ੍ਹਾਂ ਦੇ ਨਾਲ ਖੜਾ ਰਿਹਾ।ਇਸ ਦੌਰਾਨ ਡਰਾਈਵਰ ਸੰਤੋਸ਼ ਨੇ ਅਗਲੀ ਬੁਕਿੰਗ ਵੀ ਨਹੀਂ ਲਈ। ਪ੍ਰਿਯਾਸਮੀਤਾ ਗੁਹਾ ਨੇ ਟਵੀਟ ਤੋਂ ਬਾਅਦ ਕੈਬ ਕੰਪਨੀ ਉਬੇਰਨ ਨੇ ਵੀ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਵੀ ਸੰਤੋਸ਼ 'ਤੇ ਮਾਣ ਹੈ। -PTCNews

Top News view more...

Latest News view more...