ਹੋਰ ਖਬਰਾਂ

ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਬੇਰੁਜ਼ਗਾਰ ਸਿਹਤ ਕਾਮੇ   

By Shanker Badra -- July 13, 2020 3:07 pm -- Updated:Feb 15, 2021

ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਬੇਰੁਜ਼ਗਾਰ ਸਿਹਤ ਕਾਮੇ: ਪਟਿਆਲਾ : ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਵੱਲੋਂ ਅੱਜ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਮਾਮੂਲੀ ਅਸਾਮੀਆਂ 200 ਦੀ ਥਾਂ ਵਰਕਰ ਪੁਰਸ਼ ਦੀਆਂ 2000 ਅਤੇ ਮਹਿਲਾ ਏ.ਐਨ.ਐਮ ਦੀਆਂ 600 ਦੀ ਬਜਾਏ 2000 ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਦੀ ਮੰਗ ਨੂੰ ਕਰਦੇ ਬੇਰੁਜ਼ਗਾਰਾਂ ਨੂੰ ਸਥਾਨਕ ਬਾਰਾਂ ਦਰੀ ਗਾਰਡਨ ਅੱਗੇ ਤੋਂ ਜਬਰਦਸਤੀ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਦੌਰਾਨ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਾਢੇ ਤਿੰਨ ਸਾਲ ਬੀਤਣ ਮਗਰੋਂ ਵੀ ਬੇਰੁਜ਼ਗਾਰਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਉਮਰ ਹੱਦ ਵਿੱਚ ਛੋਟ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਯੂਨੀਅਨ ਮਾਮੂਲੀ ਅਸਾਮੀਆਂ ਨੂੰ ਠੋਕਰ ਮਾਰਦੀ ਹੈ।

ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਪ੍ਰਦਰਸ਼ਨਕਾਰੀ ਕੀਤੇ ਬੇਰੁਜ਼ਗਾਰ ਸਿਹਤ ਕਾਮੇ   Patiala

ਇਸ ਮੌਕੇ ਬਾਰਾਂ ਦਰੀ ਗਾਰਡਨ ਅੱਗੇ ਤੋ ਗ੍ਰਿਫਤਾਰ ਕੀਤੇ ਜਾਣ ਵੇਲੇ ਬੇਰੁਜ਼ਗਾਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੜਕੀਆਂ ਨੂੰ ਗ੍ਰਿਫਤਾਰ ਕਰਨ ਮੌਕੇ ਕੋਈ ਵੀ ਮਹਿਲਾ ਕਰਮਚਾਰੀ ਪੁਲਿਸ ਬੱਸ ਵਿਚ ਮੌਜੂਦ ਨਹੀਂ ਸੀ। ਗ੍ਰਿਫਤਾਰ ਕੀਤੇ ਬੇਰੁਜ਼ਗਾਰਾਂ ਨੂੰ ਅਨਾਜ ਮੰਡੀ ਸਨੌਰ ਲਿਆਂਦਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਅਨਾਜ਼ ਮੰਡੀ ਸਨੌਰ ਅਤੇ ਪਟਿਆਲੇ ਦੀਆਂ ਵੱਖ -ਵੱਖ ਥਾਵਾਂ ਉੱਤੇ  ਬੈਠੇ ਹੋਏ ਸਨ।

ਇਸ ਮੌਕੇ ਤਰਲੋਚਨ ਸਿੰਘ ਨਾਗਰਾ, ਸੋਨੀ ਪਾਇਲ, ਸੁਖਜੀਤ ਕੌਰ, ਪਰਮਜੀਤ ਕੌਰ, ਲਖਵੀਰ ਸਿੰਘ ਮੌੜ, ਜਸਪਾਲ ਸਿੰਘ ਘੁੰਮਣ,ਮਨਦੀਪ ਸਿੰਘ ਨਵਾਂ ਸ਼ਹਿਰ, ਪਲਵਿੰਦਰ ਸਿੰਘ, ਅਮਰੀਕ ਸਿੰਘ ਬਠਿੰਡਾ, ਹਰਵਿੰਦਰ ਸਿੰਘ ਥੂਹੀ, ਸੁਖਦੇਵ ਸਿੰਘ ਜਲਾਲਾਬਾਦ, ਸਵਰਨ ਸਿੰਘ ਫਿਰੋਜ਼ਪੁਰ, ਗੁਰਪਿਆਰ ਸਿੰਘ ਮਾਨਸਾ, ਬਲਵਿੰਦਰ ਸਿੰਘ ਫਾਜਲਿਕਾ,ਰਾਣੀ ਮੋਹਾਲੀ, ਦਵਿੰਦਰ ਸਿੰਘ ਮੋਹਾਲੀ ਤਰਸੇਮ ਸਿੰਘ ਸਿੱਧੂ ਆਦਿ ਹਾਜ਼ਰ ਸਨ।
-PTCNews

  • Share