Fri, Apr 26, 2024
Whatsapp

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲ, ਪ੍ਰਦੂਸ਼ਣ ਦੇ ਮੱਦੇਨਜ਼ਰ ਵਰਤੋ ਇਹ ਸਾਵਧਾਨੀਆਂ! 

Written by  Joshi -- November 11th 2017 02:56 PM -- Updated: November 11th 2017 03:04 PM
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲ, ਪ੍ਰਦੂਸ਼ਣ ਦੇ ਮੱਦੇਨਜ਼ਰ ਵਰਤੋ ਇਹ ਸਾਵਧਾਨੀਆਂ! 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲ, ਪ੍ਰਦੂਸ਼ਣ ਦੇ ਮੱਦੇਨਜ਼ਰ ਵਰਤੋ ਇਹ ਸਾਵਧਾਨੀਆਂ! 

Union Health Ministry issues health advisory: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਸਲਾਹ ਦੇ ਆਧਾਰ 'ਤੇ ਚੰਡੀਗੜ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਗੰਭੀਰ ਹਵਾ ਦੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਸਿਹਤ ਸਲਾਹ ਜਾਰੀ ਕੀਤੀ ਹੈ। Union Health Ministry issues health advisory: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲUnion Health Ministry issues health advisory: ਪ੍ਰਦੂਸ਼ਣ ਦੇ ਮੱਦੇਨਜ਼ਰ ਵਰਤੋ ਇਹ ਸਾਵਧਾਨੀਆਂ:

  1. ਜੇਕਰ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਘਰ ਦੇ ਅੰਦਰ ਰਹੋ ਅਤੇ ਜਿੰਨਾ ਸੰਭਵ ਹੋ ਸਕੇ ਬੱਚਿਆਂ ਨੂੰ ਘਰ ਵਿੱਚ ਰੱਖਣ ਦੀ ਕੋਸ਼ਿਸ਼ ਕਰੋ।
  2. ਸਵੇਰ ਦੀ ਸੈਰ ਜਾਂ ਕਿਸੇ ਹੋਰ ਸਖ਼ਤ ਬਾਹਰੀ (ਆਊਟਡੋਰ) ਸਰਗਰਮੀ ਤੋਂ ਬਚੋ ਖਾਸ ਕਰ ਉਹ ਜੋ ਸਾਹ ਲੈਣ ਦੀ ਦਰ ਵਧਾਉਂਦੀ ਹੋਵੇ।
  3. ਕਾਫੀ, ਪਾਣੀ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਪੀਓ।
  4. ਸਿਗਰਟਨੋਸ਼ੀ ਤੋਂ ਬਚੋ।
  5. ਜਿੰਨਾ ਸੰਭਵ ਹੋ ਸਕੇ ਡੀਓਡੋਰੈਂਟਸ ਅਤੇ ਰੂਮ ਸਪ੍ਰੇਅ ਦੀ ਵਰਤੋਂ ਨੂੰ ਘਟਾਓ।
  6. ਧੂੰਆਂ ਜਾਂ ਭਾਰੀ ਧੂੜ ਵਾਲੇ ਖੇਤਰਾਂ ਤੋਂ ਜਿੰਨ੍ਹਾ ਬੱਚ ਸਕਦੇ ਹੋ ਬਚੋ।
  7. ਜੇ ਤੁਹਾਨੂੰ ਕੋਈ ਦਿਲ ਦੀਆਂ ਬੀਮਾਰੀਆਂ ਜਾਂ ਪੁਰਾਣੀਆਂ ਸਾਹ ਲੈਣ ਵਾਲੀਆਂ ਬੀਮਾਰੀਆਂ ਜਾਂ ਦਮਾ ਹੈ, ਤਾਂ ਡਾਕਟਰ ਦੀ ਸਲਾਹ ਅਨੁਸਾਰ ਆਪਣੀ ਦਵਾਈ ਜਾਰੀ ਰੱਖੋ।
  8. ਸਾਹ ਲੈਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਣ, ਸਾਹ ਲੈਣ ਦੀ ਦਰ ਵਿਚ ਵਾਧਾ, ਧੱਫ਼ੜ ਪੈਣਾ ਜਾਂ ਖੰਘ ਦਾ ਗੰਭੀਰ ਬਿਪਤਾ ਅਤੇ / ਜਾਂ ਨਿੱਛਾਂ ਆਉਣ ਦੀ ਸੂਰਤ 'ਚ ਡਾਕਟਰੀ ਸਹਾਇਤਾ ਜਾਂ ਸਲਾਹ ਜ਼ਰੂਰ ਲਓ। Union Health Ministry issues health advisory: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲUnion Health Ministry issues health advisory: ਦੱਸਣਯੋਗ ਹੈ ਕਿ ਪਿਛਲੇ ਦਿਨੀਂ ਚੰਡੀਗੜ੍ਹ ਦੀ ਹਵਾ ਸਵੱਛਤਾ ਦੇ ਮਾਮਲੇ 'ਚ ਬਿਲਕੁਲ ਹੇਠਲੇ ਪੱਧਰ 'ਤੇ ਗਿਰ ਗਈ ਸੀ। ਪ੍ਰਦੂਸ਼ਣ ਦੇ ਮਾਮਲੇ 'ਚ ਅਜੇ ਅਜੇ ਤੱਕ ਦਾ ਇਸ ਸਭ ਤੋਂ ਬੁਰਾ ਪੱਧਰ ਮੰਨਿਆ ਜਾ ਰਿਹਾ ਸੀ। Union Health Ministry issues health advisory: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲਚਾਹੇ, ਹੁਣ ਹਵਾ 'ਚ ਪ੍ਰਦੂਸ਼ਣ ਦਾ ਪੱਧਰ ਘੱਟ ਰਿਹਾ ਹੈ ਪਰ ਅਜੇ ਵੀ ਸਿਹਤ ਲਈ ਇਹ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
[gallery td_gallery_title_input="Union Health Ministry issues health advisory: ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਅਪੀਲ" td_select_gallery_slide="slide" ids="74359,74361,74363,74364,74365,74366"] —PTC News

Top News view more...

Latest News view more...