ਇਸ ਮਾਡਲ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਡੇਟ , ਮਨਪਸੰਦ ਸਾਥੀ ਨਾ ਮਿਲਣ ਕਰਕੇ ਕੁੱਤੇ ਨਾਲ ਕਰਵਾਇਆ ਵਿਆਹ
ਇਸ ਮਾਡਲ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਡੇਟ , ਮਨਪਸੰਦ ਸਾਥੀ ਨਾ ਮਿਲਣ ਕਰਕੇ ਕੁੱਤੇ ਨਾਲ ਕਰਵਾਇਆ ਵਿਆਹ:ਲੰਡਨ : ਬ੍ਰਿਟੇਨ ਵਿੱਚ ਇਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਥੇ ਬ੍ਰਿਟੇਨ ਦੀ ਇੱਕ ਮਾਡਲ ਨੇ ਅਪਣੇ ਪਾਲਤੂ ਕੁੱਤੇ ਨਾਲ ਵਿਆਹ ਰਚਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਖ਼ਾਸ ਗੱਲ ਇਹ ਹੈ ਕਿ ਟੀਵੀ 'ਤੇ ਪ੍ਰਸਾਰਿਤ ਇਸ ਵਿਆਹ ਨੂੰ ਦੁਨੀਆ ਭਰ ਦੇ ਲੋਕਾਂ ਨੇ ਦੇਖਿਆ ਹੈ।ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ। [caption id="attachment_325205" align="aligncenter" width="300"] ਇਸ ਮਾਡਲ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਡੇਟ , ਮਨਪਸੰਦ ਸਾਥੀ ਨਾ ਮਿਲਣ ਕਰਕੇ ਕੁੱਤੇ ਨਾਲ ਕਰਵਾਇਆ ਵਿਆਹ[/caption] ਦਰਅਸਲ 'ਚ ਬ੍ਰਿਟੇਨ ਦੀ ਮਾਡਲ ਐਲਿਜ਼ਾਬੈੱਥ ਨੇ ਪਿਛਲੇ ਕੁਝ ਸਾਲਾ 'ਚ 200 ਤੋਂ ਵੀ ਜ਼ਿਆਦਾ ਲੋਕਾਂ ਨੂੰ ਡੇਟ ਕੀਤਾ ਪਰ ਉਨ੍ਹਾਂ ਨੂੰ ਮਨਪਸੰਦ ਸਾਥੀ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਹੀ ਆਪਣਾ ਹਮਸਫ਼ਰ ਬਣਾ ਲਿਆ। ਮਾਡਲ ਐਲਿਜ਼ਾਬੈੱਥ ਦਾ ਇਕ 25 ਸਾਲ ਦਾ ਬੇਟਾ ਵੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਕਿਸੇ ਮਰਦ ਦੀ ਜ਼ਰੂਰਤ ਨਹੀਂ ਹੈ ਹੁਣ ਉਹ ਆਪਣੀ ਪੂਰੀ ਜ਼ਿੰਦਗੀ ਆਪਣੇ ਕੁੱਤੇ ਲੋਗਨ ਨਾਲ ਹੀ ਬਿਤਾਏਗੀ। [caption id="attachment_325206" align="aligncenter" width="300"] ਇਸ ਮਾਡਲ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਡੇਟ , ਮਨਪਸੰਦ ਸਾਥੀ ਨਾ ਮਿਲਣ ਕਰਕੇ ਕੁੱਤੇ ਨਾਲ ਕਰਵਾਇਆ ਵਿਆਹ[/caption] ਉਸ ਨੇ ਕਿਹਾ ਕਿ ਚਾਰ ਮੰਗਣੀਆਂ ਟੁੱਟ ਜਾਣ ਤੋਂ ਬਾਅਦ ਮੇਰਾ ਮਰਦਾਂ ਤੋਂ ਭਰੋਸਾ ਉਠ ਗਿਆ। ਕਿਸਮਤ ਨੇ ਮੈਨੂੰ ਅਤੇ ਲੋਗਾਨ ਨੂੰ ਇੱਕ ਦੂਜੇ ਨਾਲ ਮਿਲਵਾਇਆ ਹੈ। ਅਸੀਂ ਦੋਵਾਂ ਦੀ ਮੁਲਾਕਾਤ ਤਦ ਹੋਈ ਜਦੋਂ ਸਾਨੂੰ ਇੱਕ ਦੂਜੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਲੋਗਾਨ ਨੂੰ ਮਿਲਣ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸ ਦੇ ਕਾਰਨ ਹੀ ਮੈਂ ਫ਼ਿਰ ਤੋਂ ਠੀਕ ਹੋ ਸਕੀ। [caption id="attachment_325203" align="aligncenter" width="300"] ਇਸ ਮਾਡਲ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਡੇਟ , ਮਨਪਸੰਦ ਸਾਥੀ ਨਾ ਮਿਲਣ ਕਰਕੇ ਕੁੱਤੇ ਨਾਲ ਕਰਵਾਇਆ ਵਿਆਹ[/caption] ਇਸ ਦੌਰਾਨ ਲਾਈਵ ਸ਼ੋਅ ਦੌਰਾਨ ਦੋਵਾਂ ਨੇ ਧੂਮ ਧਾਮ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਹਨ। ਪਹਿਲਾਂ ਤਾਂ ਲੋਗਾਨ ਅਤੇ ਐਲਿਜ਼ਾਬੈਥ ਨੇ ਇੱਕ ਦੂਜੇ ਨੂੰ ਬਰੈਸਲੈਟ ਅਤੇ ਅੰਗੂਠੀ ਪਹਿਨਾਈ ਅਤੇ ਫ਼ਿਰ ਵਿਆਹ ਦੀਆਂ ਰਸਮਾਂ ਨਿਭਾਈਆਂ। ਇਸ ਦੌਰਾਨ ਐਲਿਜ਼ਾਬੈਥ ਦਾ ਕੁੱਤਾ ਲੋਗਾਨ ਬਿਲਕੁਲ ਕਿਸੇ ਲਾੜੇ ਦੀ ਤਰ੍ਹਾਂ ਕਾਲਾ ਕੋਟ ਅਤੇ ਟੋਪੀ ਪਹਿਨ ਕੇ ਆਇਆ ਸੀ, ਜਦ ਕਿ ਐਲਿਜ਼ਾਬੈਥ ਚਿੱਟੇ ਰੰਗ ਦੇ ਗਾਊਨ ਵਿਚ ਨਜ਼ਰ ਆ ਰਹੀ ਸੀ। [caption id="attachment_325205" align="aligncenter" width="300"] ਇਸ ਮਾਡਲ ਨੇ 200 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਡੇਟ , ਮਨਪਸੰਦ ਸਾਥੀ ਨਾ ਮਿਲਣ ਕਰਕੇ ਕੁੱਤੇ ਨਾਲ ਕਰਵਾਇਆ ਵਿਆਹ[/caption] ਇਸ ਅਨੋਖੇ ਵਿਆਹ 'ਚ ਸ਼ਾਮਲ ਹੋਣ ਲਈ ਐਲਿਜ਼ਾਬੈੱਥ ਨੇ ਸ਼ਾਮਲ ਹੋਣ ਲਈ 20 ਲੋਕਾਂ ਨੂੰ ਸੱਦਾ ਭੇਜਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਹਨੀਮੂਨ 'ਤੇ ਵੀ ਜਾਣ ਵਾਲੇ ਹਨ। ਇਸ ਦੇ ਲਈ ਡਾਗ ਫ੍ਰੇਂਡਲੀ ਹੋਟਲ ਦੀ ਬੂਕਿੰਗ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਲੋਕ ਉਸ ਨੂੰ ਪਾਗਲ ਕਹਿੰਦੇ ਹਨ ਪਰ ਇਹ ਸਹੀ ਹੈ। ਇਹ ਉਸ ਦਾ ਤਰੀਕਾ ਹੈ, ਜਤਾਉਣ ਦਾ ਕਿ ਉਹ ਸਦਾ ਸਾਥ ਰਹਿਣਗੇ। -PTCNews