Sun, Apr 28, 2024
Whatsapp

ਯੂਪੀ 'ਚ ਵੀ ਰੱਦ ਹੋਈ 12ਵੀਂ ਦੀ ਪ੍ਰੀਖਿਆ, ਕੋਰੋਨਾ ਸੰਕਟ ਵਿਚਾਲੇ 26 ਲੱਖ ਵਿਦਿਆਰਥੀਆਂ ਨੂੰ ਰਾਹਤ

Written by  Baljit Singh -- June 03rd 2021 01:42 PM
ਯੂਪੀ 'ਚ ਵੀ ਰੱਦ ਹੋਈ 12ਵੀਂ ਦੀ ਪ੍ਰੀਖਿਆ, ਕੋਰੋਨਾ ਸੰਕਟ ਵਿਚਾਲੇ 26 ਲੱਖ ਵਿਦਿਆਰਥੀਆਂ ਨੂੰ ਰਾਹਤ

ਯੂਪੀ 'ਚ ਵੀ ਰੱਦ ਹੋਈ 12ਵੀਂ ਦੀ ਪ੍ਰੀਖਿਆ, ਕੋਰੋਨਾ ਸੰਕਟ ਵਿਚਾਲੇ 26 ਲੱਖ ਵਿਦਿਆਰਥੀਆਂ ਨੂੰ ਰਾਹਤ

ਲਖਨਊ: ਕੋਰੋਨਾ ਦੇ ਮੱਦੇਨਜਰ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਆਪਣੀ ਬੋਰਡ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਅਗੁਵਾਈ ਵਿਚ ਹੋਈ ਬੈਠਕ ਦੇ ਬਾਅਦ ਇਹ ਫੈਸਲਾ ਲਿਆ ਗਿਆ। ਇਸ ਤੋਂ ਪਹਿਲਾਂ ਸੀਬੀਐੱਸਈ ਅਤੇ ਆਈਸੀਐੱਸਈ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਕੈਂਸਲ ਕਰ ਦਿੱਤੀਆਂ ਗਈਆਂ ਸਨ। ਪੜੋ ਹੋਰ ਖਬਰਾਂ: ਦੇਸ਼ ਵਿਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1.33 ਲੱਖ ਨਵੇਂ ਕੇਸ, ਮੌਤਾਂ ਦਾ ਆਇਆ ਹੇਠਾਂ ਕੇਂਦਰ ਦੇ ਇਸ ਫੈਸਲੇ ਦੇ ਬਾਅਦ ਗੁਜਰਾਤ, ਮੱਧ ਪ੍ਰਦੇਸ਼ ਸਮੇਤ ਕਈ ਬੋਰਡਾਂ ਨੇ ਆਪਣੀ ਪ੍ਰੀਖਿਆਵਾਂ ਰੱਦ ਕਰ ਦਿੱਤੀ ਸਨ ਅਤੇ ਹੁਣ ਯੂਪੀ ਬੋਰਡ ਨੇ ਵੀ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਲੈ ਲਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਦੀ ਅਗੁਵਾਈ ਵਿਚ ਵੀਰਵਾਰ ਨੂੰ ਕੋਰੋਨਾ ਉੱਤੇ ਬਣੀ ਟੀਮ-9 ਦੀ ਇੱਕ ਬੈਠਕ ਹੋਈ। ਡਿਪਟੀ ਸੀਐੱਮ ਅਤੇ ਮਿਡਲ ਸਿਖਿਆ ਮੰਤਰੀ ਦਿਨੇਸ਼ ਸ਼ਰਮਾ, ਟੀਮ 9 ਦੇ ਮੈਂਬਰ ਨਹੀ ਹਨ। ਫਿਰ ਵੀ ਉਹ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਬੈਠਕ ਵਿਚ ਸ਼ਾਮਿਲ ਹੋਏ। ਇਸ ਬੈਠਕ ਵਿਚ ਪ੍ਰੀਖਿਆ ਨੂੰ ਰੱਦ ਕਰਣ ਦਾ ਫੈਸਲਾ ਕੀਤਾ ਗਿਆ। ਯੂਪੀ ਬੋਰਡ ਦੀਆਂ 12ਵੀਂ ਦੀ ਪ੍ਰੀਖਿਆਵਾਂ ਲਈ 26,09,501 ਸਟੂਡੈਂਟਸ ਰਜਿਸਟਰਡ ਹਨ। ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI ਯੂਪੀ ਬੋਰਡ ਦੀਆਂ ਹਾਈਸਕੂਲ ਦੀਆਂ ਪ੍ਰੀਖਿਆਵਾਂ ਪਹਿਲਾਂ ਹੀ ਰੱਦ ਕਰ ਦਿੱਤੀ ਗਈਆਂ ਹਨ। ਸੀਬੀਐੱਸਈ ਅਤੇ ਆਈਸੀਐੱਸਈ ਨੇ ਵੀ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ, ਜਿਸ ਦੇ ਬਾਅਦ ਹੋਰ, ਸੂਬਿਆਂ ਵਿਚ ਵੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਹੋਣ ਲੱਗੀਆਂ ਹਨ। ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ ਕਿਵੇਂ ਪ੍ਰਮੋਟ ਹੋਣਗੇ 12ਵੀਂ ਦੇ ਵਿਦਿਆਰਥੀ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਉਸੀ ਆਧਾਰ ਉੱਤੇ ਪ੍ਰਮੋਟ ਕੀਤਾ ਜਾਵੇਗਾ ਜਿਸ ਆਧਾਰ ਉੱਤੇ 10ਵੀਂ ਦਾ ਰਿਜਲ‍ਟ ਤਿਆਰ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਪ੍ਰੀਖਿਆ ਅਤੇ 11ਵੀਂ ਦੇ ਫਾਈਨਲ ਐਗਜ਼ਾਮ ਦੇ ਮਾਰਕ‍ਸ ਦੇ ਆਧਾਰ ਉੱਤੇ ਪ੍ਰਮੋਟ ਕੀਤਾ ਜਾਵੇਗਾ। ਜੇਕਰ ਪ੍ਰੀ-ਬੋਰਡ ਐਗਜ਼ਾਮ ਨਹੀਂ ਦਿੱਤੇ ਹਨ ਤਾਂ 11ਵੀਂ ਅਤੇ 10ਵੀਂ ਦੇ ਐਗਜ਼ਾਮ ਦੇ ਆਧਾਰ ਉੱਤੇ ਵਿਦਿਆਰਥੀ ਪ੍ਰਮੋਟ ਹੋਣਗੇ। -PTC News


Top News view more...

Latest News view more...