Fri, Apr 26, 2024
Whatsapp

ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿਖੇ ਲਗਵਾਈ ਕੋਰੋਨਾ ਵੈਕਸੀਨ

Written by  Shanker Badra -- April 05th 2021 10:52 AM
ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿਖੇ ਲਗਵਾਈ ਕੋਰੋਨਾ ਵੈਕਸੀਨ

ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿਖੇ ਲਗਵਾਈ ਕੋਰੋਨਾ ਵੈਕਸੀਨ

ਲਖਨਊ  : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਲਖਨਊ ਦੇ ਸਿਵਲ ਹਸਪਤਾਲ ਵਿਖੇ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਖੁਰਾਕ ਲਈ ਹੈ। [caption id="attachment_486557" align="aligncenter" width="300"]UP Chief Minister Yogi Adityanath Receives First Dose Of COVID-19 Vaccine ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿਖੇ ਲਗਵਾਈ ਕੋਰੋਨਾ ਵੈਕਸੀਨ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ FCI ਦੇ ਸਾਰੇ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ  ਕੋਰੋਨਾਟੀਕਾ ਲਗਵਾਉਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਟੀਕਾ ਮੁਫਤ ਉਪਲਬਧ ਹੈ, ਇਸ ਦੇ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਸਿਹਤ ਮੰਤਰਾਲੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਦੇਸ਼ ਦੇ ਵਿਗਿਆਨੀਆਂ ਦਾ ਵੀ ਧੰਨਵਾਦ ਕਰਦਾ ਹਾਂ। [caption id="attachment_486555" align="aligncenter" width="300"]UP Chief Minister Yogi Adityanath Receives First Dose Of COVID-19 Vaccine ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿਖੇ ਲਗਵਾਈ ਕੋਰੋਨਾ ਵੈਕਸੀਨ[/caption] ਯੋਗੀ ਨੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਾਨੂੰ ਲੋਕਾਂ ਨੂੰ ਪੂਰੇ ਸਤਿਕਾਰ ਨਾਲ ਟੀਕਾ ਲਗਵਾਉਣਾ ਚਾਹੀਦਾ ਹੈ। ਟੀਕਾਕਰਨ ਦਾ ਪ੍ਰੋਗਰਾਮ ਪੂਰੇ ਦੇਸ਼ ਵਿੱਚ ਚੱਲ ਰਿਹਾ ਹੈ। ਸਾਰੇ ਲੋਕ ਜੇਕਰ ਆਪਣੀ ਵਾਰੀ ਨਾਲ ਵੈਕਸੀਨ ਲੈਣਗੇ ਤਾਂ ਇਹ ਸੁਰੱਖਿਆ ਕਵਰ ਪ੍ਰਦਾਨ ਕਰੇਗਾ। ਮੈਂ ਰਾਜ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਵੈਕਸੀਨ ਲੈਣ ਤੋਂ ਬਾਅਦ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ। [caption id="attachment_486554" align="aligncenter" width="300"]UP Chief Minister Yogi Adityanath Receives First Dose Of COVID-19 Vaccine ਉੱਤਰ ਪ੍ਰਦੇਸ਼ ਦੇ CM ਯੋਗੀ ਆਦਿੱਤਿਆਨਾਥ ਨੇ ਲਖਨਊ ਦੇ ਸਿਵਲ ਹਸਪਤਾਲ ਵਿਖੇ ਲਗਵਾਈ ਕੋਰੋਨਾ ਵੈਕਸੀਨ[/caption] ਇਸ ਤੋਂ ਇਲਾਵਾ ਮੈਂ ਦੇਸ਼ ਦੇ ਉਨ੍ਹਾਂ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ ,ਜਿਨ੍ਹਾਂ ਨੇ ਸਮੇਂ 'ਤੇ ਦੋ-ਦੋ ਵੈਕਸੀਨ ਲਾਂਚ ਕੀਤੀਆਂ। ਬੀਤੇ ਇੱਕ ਸਾਲ ਤੋਂ ਮੈਂ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਅਤੇ ਕੋਰੋਨਾ ਵਾਰੀਅਰਜ਼ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਮਹਾਂਮਾਰੀ ਦੇ ਵਿਰੁੱਧ ਇਸ ਲੜਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਅਤੇ ਮਨੁੱਖਤਾ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। -PTCNews


Top News view more...

Latest News view more...