Sat, Apr 27, 2024
Whatsapp

ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ

Written by  Shanker Badra -- September 20th 2018 10:47 AM -- Updated: September 20th 2018 10:54 AM
ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ

ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ

ਯੂਪੀ ਪੁਲਿਸ ਨੂੰ ਸਰਕਾਰੀ ਕਾਰ 'ਤੇ ਗੀਤ ਲਗਾ ਕੇ ਭੰਗੜਾ ਪਾਉਣਾ ਪਿਆ ਮਹਿੰਗਾ ,ਦੇਖੋ ਵੀਡੀਓ:ਉੱਤਰ ਪ੍ਰਦੇਸ਼ ਦੇ ਓਰੇਯਾ 'ਚ ਪੁਲਿਸ ਵੱਲੋਂ ਭੰਗੜਾ ਪਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।ਜਾਣਕਾਰੀ ਅਨੁਸਾਰ ਪੁਲਿਸ ਨੇ ਪੈਟਰੋਲਿੰਗ ਲਈ ਵਰਤੀ ਜਾਣ ਵਾਲੀ 100 ਨੰਬਰ ਵਾਲੀ ਸਰਕਾਰੀ ਕਾਰ 'ਚ ਭੋਜਪੁਰੀ ਗੀਤ ਵਜਾ ਕੇ ਖੂਬ ਭੰਗੜਾ ਪਾਇਆ ਹੈ।ਜਿਸ ਕਾਰਨ ਸੋਸ਼ਲ ਮੀਡੀਆ 'ਤੇ ਯੂਪੀ ਪੁਲਿਸ ਮਜ਼ਾਕ ਬਣੀ ਹੋਈ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਮੁਲਾਜ਼ ਡਿਊਟੀ ਦੌਰਾਨ ਵਰਦੀ 'ਚ ਹਨ ਅਤੇ ਸਰਕਾਰੀ ਕਾਰ ਨੂੰ ਇੱਕ ਦਰੱਖਤ ਥੱਲੇ ਲਗਾ ਕੇ ਇੱਕ ਭੋਜਪੁਰੀ ਗੀਤ 'ਤੇ ਨੱਚਦੇ ਟੱਪਦੇ ਨਜ਼ਰ ਆ ਰਹੇ ਹਨ।ਇਸ ਤੋਂ ਇਲਾਵਾ ਕੁੱਝ ਲੋਕ ਸਾਦੇ ਕੱਪੜਿਆਂ 'ਚ ਨੱਚ ਰਹੇ ਹਨ। ਇਸ ਵੀਡਿਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਯੂਪੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਕਤ ਮੁਲਾਜ਼ਮਾਂ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।

-PTCNews

Top News view more...

Latest News view more...