Sun, Apr 28, 2024
Whatsapp

ਅਮਰੀਕਾ :ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ 'ਚ ਅਦਾਲਤ ਨੇ ਦੋਸਤ ਨੂੰ 15 ਸਾਲ ਦੀ ਸਜ਼ਾ ਸੁਣਾਈ

Written by  Shanker Badra -- July 21st 2018 10:01 PM
ਅਮਰੀਕਾ :ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ 'ਚ ਅਦਾਲਤ ਨੇ ਦੋਸਤ ਨੂੰ 15 ਸਾਲ ਦੀ ਸਜ਼ਾ ਸੁਣਾਈ

ਅਮਰੀਕਾ :ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ 'ਚ ਅਦਾਲਤ ਨੇ ਦੋਸਤ ਨੂੰ 15 ਸਾਲ ਦੀ ਸਜ਼ਾ ਸੁਣਾਈ

ਅਮਰੀਕਾ :ਪੰਜਾਬਣ ਕੁੜੀ ਦੀ ਮੌਤ ਦੇ ਮਾਮਲੇ 'ਚ ਅਦਾਲਤ ਨੇ ਦੋਸਤ ਨੂੰ 15 ਸਾਲ ਦੀ ਸਜ਼ਾ ਸੁਣਾਈ:ਨਿਊਯਾਰਕ ਦੀ ਅਦਾਲਤ ਨੇ ਪੰਜਾਬਣ ਕੁੜੀ ਹਰਲੀਨ ਗਰੇਵਾਲ ਦੀ ਮੌਤ ਦੇ ਮਾਮਲੇ 'ਚ ਉਸ ਦੇ ਦੋਸਤ ਨੂੰ 15 ਸਾਲ ਦੀ ਸਜ਼ਾ ਸੁਣਾਈ ਹੈ।USA Court Punjabi girl Harleen Kaur Grewal Death caseਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਲੜਕੀ ਅਤੇ ਉਸ ਦਾ ਦੋਸਤ ਦੋਵੇਂ ਇਕ ਟੈਕਸੀ ਵਿਚ ਜਾ ਰਹੇ ਸਨ,ਇਸ ਦੌਰਾਨ ਅਚਾਨਕ ਕਾਰ ਵਿਚ ਅੱਗ ਲੱਗ ਗਈ ਸੀ।ਇਸ ਤੋਂ ਬਾਅਦ ਉਸ ਪੰਜਾਬਣ ਲੜਕੀ ਦੇ ਦੋਸਤ ਨੇ ਅਪਣੀ ਦੋਸਤ ਲੜਕੀ ਨੂੰ ਕਾਰ ਤੋਂ ਬਾਹਰ ਕੱਢਣ ਦੀ ਬਜਾਏ,ਉਸ ਨੂੰ ਮਰਨ ਲਈ ਕਾਰ ਵਿਚ ਹੀ ਛੱਡਾ ਦਿੱਤਾ ਸੀ।USA Court Punjabi girl Harleen Kaur Grewal Death caseਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲਗਜ਼ਰੀ ਕਾਰ ਨੂੰ ਅੱਗ ਲੱਗੀ ਹੋਈ ਹੈ ਅਤੇ ਉਸ ਵਿਚ ਹਰਲੀਨ ਫਸੀ ਹੋਈ ਸੀ।ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਤਾਂ ਕਾਰ ਦੀ ਅਗਲੀ ਸੀਟ 'ਤੇ ਬੈਠੀ ਹਰਲੀਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।USA Court Punjabi girl Harleen Kaur Grewal Death caseਇਸ ਘਟਨਾ ਤੋਂ ਬਾਅਦ ਹਰਲੀਨ ਦਾ ਦੋਸਤ ਹੋਰ ਟੈਕਸੀ ਵਿਚ ਬੈਠ ਕੇ ਹਸਪਤਾਲ ਪੁੱਜ ਗਿਆ,ਜਿਥੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਲੜਕੀ ਦੇ ਦੋਸਤ ਨੇ ਅਪਣੇ ਤਰਕ ਵੀ ਅਦਾਲਤ ਸਾਹਮਣੇ ਪੇਸ਼ ਕੀਤੇ ਪਰ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 15 ਸਾਲ ਦੀ ਸਜ਼ਾ ਸੁਣਾ ਦਿਤੀ ਹੈ। -PTCNews


Top News view more...

Latest News view more...