ਲੜਕੀ 'ਤੇ ਹੋਇਆ ਪਿਆਰ ਦਾ ਭੂਤ ਸਵਾਰ, ਪਰਿਵਾਰ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਦੌੜੀ

By Jashan A - September 12, 2019 11:09 am

ਲੜਕੀ 'ਤੇ ਹੋਇਆ ਪਿਆਰ ਦਾ ਭੂਤ ਸਵਾਰ, ਪਰਿਵਾਰ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਦੌੜੀ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਥੇ ਇਕ ਨਾਬਾਲਗ ਪਰਿਵਾਰ ਦੇ ਖਾਣੇ 'ਚ ਜ਼ਹਿਰ ਮਿਲਾ ਕੇ ਪ੍ਰੇਮੀ ਨਾਲ ਦੌੜ ਗਈ। ਜਦੋਂ ਇਸ ਬਾਰੇ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਪਰਿਵਾਰਿਕ ਮੈਬਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

Poisonਇਸ ਘਟਨਾ ਦਾ ਪਤਾ ਚੱਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਨਾਬਾਲਗ ਨੇ ਘਰ 'ਚ ਬਣੇ ਖਾਣੇ 'ਚ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ। ਜਿਸ ਕਾਰਨ ਸਾਰੇ ਬੇਹੋਸ਼ ਹੋ ਗਏ। ਉਨ੍ਹਾਂ ਦੇ ਬੇਹੋਸ਼ ਹੋਣ ਤੋਂ ਬਾਅਦ ਵਿਦਿਆਰਥਣ ਨੇ ਆਪਣੇ ਪ੍ਰੇਮੀ ਨੂੰ ਬੁਲਾਇਆ ਅਤੇ ਉਸ ਨਾਲ ਦੌੜ ਗਈ।

ਹੋਰ ਪੜ੍ਹੋ: ਹੋਲੀ ਦਾ ਤਿਓਹਾਰ, ਕਿੱਥੇ ਹੈ ਸੀਮਾ ਅਤੇ ਕਿੱਥੇ ਰੁਕਣਾ ਹੈ?

Poisonਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਦੇ ਅਫੇਅਰ ਨੂੰ ਲੈ ਕੇ ਨਾਬਾਲਗ ਦੇ ਘਰ ਵਾਲਿਆਂ ਨੂੰ ਨਾਰਾਜ਼ਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਰੇਪ ਕੇਸ 'ਚ ਫਸਾਇਆ ਸੀ ਪਰ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਸ ਨੇ ਕੁੜੀ ਨਾਲ ਸੰਪਰਕ ਕੀਤਾ ਅਤੇ ਦੋਵੇਂ ਯੋਜਨਾ ਬਣਾ ਕੇ ਦੌੜ ਨਿਕਲੇ। ਉਧਰ ਪੁਲਿਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕਰ ਲਿਆ ਹੈ ਅਤੇ ਦੋਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

-PTC News

adv-img
adv-img