ਹੋਰ ਖਬਰਾਂ

ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ , ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮੌਤਾਂ

By Shanker Badra -- July 22, 2019 2:07 pm -- Updated:Feb 15, 2021

ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ , ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮੌਤਾਂ :ਹਾਪੁੜ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਹਾਪੁੜ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਜਣਿਆਂ ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਵੇਲੇ ਇੱਕ ਪਿਕਅੱਪ ਗੱਡੀ ਵਿੱਚ ਲੱਗਭੱਗ 20 ਤੋਂ 25 ਜਣੇ ਸਵਾਰ ਸਨ ,ਜੋ ਕਿਸੇ ਵਿਆਹ ਤੋਂ ਵਾਪਸ ਮੁੜ ਰਹੇ ਸੀ।

Uttar Pradesh Hapur Road Accident , 9 deaths same family ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ , ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮੌਤਾਂ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜ਼ਿਲ੍ਹੇ ਦੇ ਹਾਫ਼ਿਜ਼ਪੁਰ ਇਲਾਕੇ ਦੇ ਹਾਈਵੇ ਬੁਲੰਦਸ਼ਹਿਰ ਰੋਡ ਸਥਿਤ ਸਾਦਿਕਪੁਰ ਨੇੜੇ ਐਤਵਾਰ ਰਾਤੀਂ ਲਗਭਗ 11:30 ਵਜੇ ਵਾਪਰਿਆ ਹੈ। ਜਦੋਂ ਇੱਕ ਮਿੰਨੀ ਟਰੱਕ ਤੇ ਪਿਕਅੱਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

Uttar Pradesh Hapur Road Accident , 9 deaths same family ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ , ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮੌਤਾਂ

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਗੱਡੀ ਦੇ ਪਰਖੱਚੇ ਉੱਡ ਗਏ ਅਤੇ ਪਿਕਅੱਪ ਵਿਚ ਬੈਠੇ ਲੱਗਭੱਗ 20 ਬੱਚੇ ਤੇ ਹੋਰ ਲੋਕ ਹਾਈਵੇਅ 'ਤੇ ਭੁੜਕ ਕੇ ਜਾ ਡਿੱਗੇ। ਇਸ ਹਾਦਸੇ ਤੋਂ ਬਾਅਦ ਮੁਲਜ਼ਮ ਡਰਾਇਵਰ ਆਪਣਾ ਮਿੰਨੀ ਟਰੱਕ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

Uttar Pradesh Hapur Road Accident , 9 deaths same family ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ , ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮੌਤਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਗਰੀਬ ਪਰਿਵਾਰ ਨੂੰ ਬਿਜਲੀ ਮਹਿਕਮੇ ਨੇ ਭੇਜਿਆ 1 ਅਰਬ ,28 ਕਰੋੜ, 45 ਲੱਖ ਦਾ ਬਿੱਲ , ਪਰਿਵਾਰ ਦੇ ਉੱਡੇ ਹੋਸ਼

ਦਰਅਸਲ 'ਚ ਸਾਲੇਪੁਰ ਕੋਟਲਾ ਵਿੱਚ ਰਹਿਣ ਵਾਲੇ ਵਿਅਕਤੀ ਦੀ ਧੀ ਦਾ ਨਿਕਾਹ ਸੀ। ਓਥੇ ਐਤਵਾਰ ਸ਼ਾਮ ਮੇਰਠ ਤੋਂ ਹਾਪੁੜ ਸ਼ਹਿਰ ਦੇ ਇੱਕ ਮੈਰਿਜ ਹੋਮ ਵਿੱਚਬਰਾਤ ਆਈ ਸੀ। ਇਸ ਦੌਰਾਨ ਨਿਕਾਹ ਵਿੱਚ ਆਏ ਲੋਕ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਵਾਪਸ ਜਾ ਰਹੇ ਸੀ।ਗੱਡੀ ਵਿੱਚ ਮਹਿਲਾਵਾਂ ਤੇ ਬੱਚੇ ਵੀ ਸਵਾਰ ਸਨ।
-PTCNews

  • Share